ਪੰਨਾ:ਰਾਜ ਕੁਮਾਰੀ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਿਆਂ ਵਿਚ ਬਹੁਤ ਸਾਰੇ ਮਹਾਂ ਰਿਸ਼ੀ ਇਸ ਤਰ੍ਹਾਂ ਦੇ ਮਖ਼ੌਲ ਤੋਂ ਚਿੜ ਕੇ ਆਪਣੇ ਸਤਾਉਣ ਵਾਲਿਆਂ ਨੂੰ ਸਰਾਪ ਤੇ ਸਖ਼ਤ ਸਜ਼ਾਵਾਂ ਦੇ ਦੇਂਦੇ ਸਨ, ਪਰ ਮੈਂ ਆਪ ਦੀ ਪੁੱਤਰੀ ਨੂੰ ਬਖ਼ਸ਼ਦਾ ਹਾਂ ਅਤੇ ਆਪ ਦੀ ਰਾਜਧਾਨੀ ਨੂੰ ਕੇਵਲ ਏਨਾ ਸਰਾਪ ਦਿੰਦਾ ਹਾਂ ਕਿ ਇਸ ਵਿਚ ਵੀਹ ਸਾਲ ਤਕ ਬਿਲਕੁਲ ਮੀਂਹ ਨਾ ਵੱਸੇ।'

"ਰਾਜਾ ਭੋਲਾ ਸੀ। ਇਹ ਸੁਣ ਕੇ ਡਰ ਗਿਆ ਅਤੇ ਸਾਧੂ ਦੇ ਚਰਨੀਂ ਡਿਗ ਪਿਆ। ਸਾਧੂ ਕਹਿਣ ਲਗਾ, 'ਚੰਗਾ, ਮੈਂ ਇਸ ਵਾਰੀ ਸਰਾਪ ਨਹੀਂ ਦਿੰਦਾ, ਪ੍ਰੰਤੂ ਚੇਤੇ ਰੱਖ ਜੇ ਫਿਰ ਕਦੀ ਅਜਿਹਾ ਹੋਇਆ ਤਾਂ ਤੇਰੀ ਖ਼ੈਰ ਨਹੀਂ ਹੋਵੇਗੀ।' ਇਹ ਆਖ ਕੇ ਉਹ ਫਿਰ ਰੁਖ ਨਾਲ ਜਾ ਲਟਕਿਆ।

"ਰਾਜੇ ਨੇ ਆਪਣੀ ਪੁਤਰੀ ਨੂੰ ਬਹੁਤ ਝਿੜਕਿਆ ਸਮਝਾਇਆ। ਰਾਜ ਕੁਮਾਰੀ ਨੇ ਪਿਤਾ ਨੂੰ ਬਚਨ ਦਿਤਾ ਕਿ ਉਹ ਮੁੜ ਇਸ ਤਰ੍ਹਾਂ ਨਹੀਂ ਕਰੇਗੀ।

"ਪਰ ਦੂਜੇ ਦਿਨ ਰਾਜ ਕੁਮਾਰੀ ਫਿਰ ਉਧਰੋਂ ਲੰਘੀ ਅਤੇ ਉਸ ਨੇ ਸਾਧੂ ਨੂੰ ਉਸੇ ਤਰ੍ਹਾਂ ਰੁਖ ਨਾਲ ਲਟਕਦਿਆਂ ਵੇਖਿਆ। ਉਸ ਦਾ ਮਨ ਵਿਚ ਫਿਰ ਲਹਿਰ ਉਠੀ। ਉਹ ਪਿਤਾ ਨਾਲ ਕੀਤਾ ਬਚਨ ਭੁਲ ਗਈ ਅਤੇ ਅਗੇ ਨਾਲੋਂ ਵੀ ਜ਼ੋਰ ਨਾਲ ਹੱਸੀ।

ਸਾਧੂ ਫਿਰ ਰਾਜੇ ਪਾਸ ਪੁਜਾ। ਰਾਜੇ ਦਾ ਰੰਗ ਡਰ ਨਾਲ ਪੀਲਾ ਪੈ ਗਿਆ। ਉਸ ਨੇ ਸਮਝਾ ਬੁਝਾ ਕੇ ਇਕ ਵਾਰੀ ਫਿਰ ਸਾਧੂ ਦੇ ਕ੍ਰੋਧ ਦੀ ਅੱਗ ਨੂੰ ਠੰਢਿਆਂ ਕੀਤਾ। ਸਾਧੂ ਫਿਰ ਰੁਖ ਨਾਲ ਜਾ ਲਟਕਿਆ। ਰਾਜੇ ਨੇ ਆਪਣੀ ਪੁਤਰੀ ਨੂੰ ਬਹੁਤ ਝਾੜ ਪਾਈ ਤੇ ਉਸ ਨੇ ਬਚਨ ਦਿਤਾ ਕਿ ਉਹ ਹੁਣ ਸਾਧੂ ਨੂੰ ਨਹੀਂ ਸਤਾਵੇਗੀ।

"ਦੋ ਦਿਨ ਹਸ ਮੂਰਤੀ ਉਧਰ ਨਾ ਗਈ ਅਤੇ ਇਕ ਹੋਰ ਰਸਤੇ ਵੱਲੋਂ ਲੰਘਦੀ ਰਹੀ। ਪਰ ਤੀਜੇ ਦਿਨ ਉਹ ਭੁਲ ਗਈ ਅਤੇ ਫਿਰ ਉਸੇ ਰੁਖ ਕੋਲੋਂ ਲੰਘਦਿਆਂ ਹੋਇਆਂ ਉਸ ਨੇ ਸਾਧੂ ਨੂੰ

੫੪