ਪੰਨਾ:ਰਾਜ ਕੁਮਾਰੀ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਾਡਲਾ


ਰਾਜੇ ਨੇ ਭਗੀਰਥ ਨੂੰ ਕਿਹਾ, "ਮਿੱਤ੍ਰ! ਮੇਰੇ ਨੌਂ ਦਿਨ ਬਰਬਾਦ ਹੋ ਗਏ ਹਨ ਅਤੇ ਹੁਣ ਮੈਂ ਡਰਨ ਲਗ ਪਿਆ ਹਾਂ। ਵੇਖ ਲੈ, ਜੇ ਮੇਰੀ ਪ੍ਰੇਮਕਾ ਮੈਨੂੰ ਨਾ ਮਿਲ ਸਕੀ ਤਾਂ ਮੈਂ ਤੈਨੂੰ ਕਦੀ ਮਾਫ਼ ਨਹੀਂ ਕਰਾਂਗਾ। ਹੁਣ ਉਹ ਮੇਰੀ ਵਲ ਪਹਿਲੇ ਵਰਗੀਆਂ ਨਜ਼ਰਾਂ ਨਾਲ ਨਹੀਂ ਤਕਦੀ। ਹੁਣ ਉਸ ਦੇ ਨੈਨਾਂ ਵਿਚ ਦਯਾ ਝਲਕਦੀ ਹੈ ਅਤੇ ਇਸ ਤਰ੍ਹਾਂ ਦਿਸਦਾ ਹੈ ਕਿ ਉਹ ਵੀ ਵਿਯੋਗ ਦੀ ਅੱਗ ਵਿਚ ਸੜ ਰਹੀ ਹੈ। ਹੁਣ ਤੂੰ ਕੋਈ ਅਜਿਹਾ ਔਖਾ ਪ੍ਰਸ਼ਨ ਬੋਲ ਕਿ ਉਸ ਨੂੰ ਕੋਈ ਉੱਤਰ ਨਾ ਸੁਝੇ। ਓਨਾ ਚਿਰ ਮੈਂ ਉਸ ਦੀ ਤਸਵੀਰ ਦੇ ਸਹਾਰੇ ਆਪਣੀ ਆਤਮਾ ਨੂੰ ਸਰੀਰ 'ਚੋਂ ਬਾਹਰ ਨਿਕਲਣੋਂ ਰੋਕਣ ਦੀ ਕੋਸ਼ਸ਼ ਕਰਦਾ ਹਾਂ।"

ਉਸ ਨੇ ਸਾਰੀ ਰਾਤ ਤਸਵੀਰ ਨੂੰ ਵੇਖਦਿਆਂ ਲੰਘਾਈ, ਦਿਨ ਦੀਆਂ ਘੜੀਆਂ ਭਗੀਰਥ ਨਾਲ ਬਾਗ਼ ਵਿਚ ਟਹਿਲਦਿਆਂ ਤੇ ਗੱਲਾਂ ਬਾਤਾਂ ਕਰਦਿਆਂ ਕੱਟੀਆਂ ਤੇ ਸ਼ਾਮ ਨੂੰ ਫਿਰ ਦੋਵੇਂ ਦਰਬਾਰ ਵਿਚ ਪੁਜੇ। ਰਾਜ ਕੁਮਾਰੀ ਚਮਕਦਾਰ ਸਾੜ੍ਹੀ ਤੇ ਕੀਮਤੀ ਜਵਾਹਰਾਂ ਨਾਲ ਲੱਦੀ ਸਿਰ ਤੇ ਤਾਜ ਰੱਖੀ ਆਪਣੇ ਸਿੰਘਾਸਣ ਤੇ ਬਰਾਜਮਾਨ ਸੀ। ਉਸ ਨੇ ਰਾਜੇ ਵੱਲ ਤੱਕ ਕੇ ਇਕ ਆਹ ਭਰੀ। ਰਾਜਾ ਉਸ ਦੇ ਮਧ-ਭਰੇ ਰੂਪ ਦੇ ਨਸ਼ੇ ਵਿਚ ਇਕ ਸੰਦਲੀ ਤੇ ਬਹਿ ਗਿਆ ਅਤੇ ਇਕ ਅਸਚਰਜਤਾਭਰੀ ਤੱਕਣੀ ਨਾਲ ਰਾਜ ਕੁਮਾਰੀ ਵੱਲ ਵੇਖਣ ਲੱਗਾ। ਭਗੀਰਥ ਬੋਲਿਆ-

"ਰਾਜ ਕੁਮਾਰੀ ਜੀ! ਕਿਸੇ ਸ਼ਹਿਰ ਵਿਚ ਇਕ ਕਣਕ-ਰੰਗੇ

੭o