ਪੰਨਾ:ਰਾਜ ਕੁਮਾਰੀ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਪਸ ਆਇਆ। ਉਸ ਵੇਲੇ ਉਸ ਦੇ ਦਿਮਾਗ਼ ਵਿਚ ਹੋਰ ਹੀ ਤਰ੍ਹਾਂ ਦੇ ਖ਼ਿਆਲ ਸਨ, ਉਸ ਦੇ ਕਦਮ ਉਸ ਨੂੰ ਆਪਣੇ ਆਪ ਪ੍ਰੋਹਤ ਦੇ ਮਕਾਨ ਵਲ ਲੈ ਜਾ ਰਹੇ ਸਨ, ਕਿਉਂ ਜੋ ਉਸ ਵੇਲੇ ਉਹ ਪ੍ਰੋਹਤ ਦੇ ਸਰੀਰ ਦਾ ਮਾਲਕ ਸੀ।

"ਇਸ ਸਮੇਂ ਵਿਚ ਉਸ ਦੀ ਇਸਤਰੀ ਵਿਯੋਗ ਦੀਆਂ ਘੜੀਆਂ ਦਾ ਦੁਖ ਨਾ ਸਹਿ ਸਕੀ ਅਤੇ ਆਪਣੇ ਪਤੀ ਦੇ ਉਥੇ ਨਾ ਹੋਣ ਦਾ ਲਾਭ ਉਠਾ ਕੇ ਆਪਣੇ ਪ੍ਰੇਮੀ ਪ੍ਰੋਹਤ ਦੇ ਮਕਾਨ ਵਲ ਟੁਰ ਪਈ। ਉਧਰ ਪ੍ਰੋਹਤ ਉਸ ਦੇ ਘਰ ਪੁਜ ਗਿਆ ਅਤੇ ਉਸ ਇਸਤਰੀ ਨੂੰ ਘਰ ਨਾ ਵੇਖ ਕੇ ਉਥੇ ਹੀ ਠਹਿਰ ਗਿਆ। ਇਧਰ ਉਹ ਇਸਤਰੀ ਪ੍ਰੋਹਤ ਦੇ ਆਪਣੇ ਪੁਜਣ ਤੋਂ ਪਹਿਲਾਂ ਉਥੇ ਆਪ ਪੁਜ ਗਈ।

"ਜਦ ਉਸ ਦਾ ਪਤੀ ਮਕਾਨ ਦੇ ਅੰਦਰ ਆਇਆ ਤਾਂ ਆਪਣੀ ਇਸਤਰੀ ਨੂੰ ਵੇਖ ਬੜਾ ਹੈਰਾਨ ਹੋਇਆ। ਉਸ ਇਸਤਰੀ ਨੂੰ ਕੀ ਪਤਾ ਸੀ ਕਿ ਉਹੋ ਹੀ ਉਸ ਦਾ ਪਤੀ ਹੈ। ਉਸ ਨੇ ਉਸ ਨੂੰ ਆਪਣਾ ਪ੍ਰੇਮੀ ਪ੍ਰੋਹਤ ਸਮਝਿਆ ਅਤੇ ਭਜ ਕੇ ਆਪਣੀਆਂ ਬਾਹਾਂ ਉਸ ਦੇ ਗਲ ਵਿਚ ਪਾ ਕੇ ਕਹਿਣ ਲਗੀ, 'ਪਿਆਰੇ, ਆਖ਼ਰ ਮੈਂ ਤੈਨੂੰ ਲਭ ਹੀ ਲਿਆ!'

"ਉਹ ਭੋਲਾ ਪਤੀ ਬਹੁਤ ਖੁਸ਼ ਹੋਇਆ, ਕਿਉਂਕਿ ਕਈ ਚਿਰ ਤੋਂ ਉਸ ਦੀ ਇਸਤਰੀ ਉਸ ਨਾਲ ਕਦੀ ਹਸ ਕੇ ਨਹੀਂ ਸੀ ਬੋਲੀ। ਉਹ ਇਸ ਸਮੇਂ ਖ਼ੁਸ਼ੀ ਵਿਚ ਆ ਕੇ ਸਭ ਕੁਝ ਭੁਲ ਗਿਆ। ਸਵੇਰੇ ਜਦੋਂ ਉਹ ਸੁਤਾ ਪਿਆ ਸੀ ਤਾਂ ਉਸ ਦੀ ਇਸਤਰੀ ਉਠ ਕੇ ਛੇਤੀ ਛੇਤੀ ਆਪਣੇ ਘਰ ਵਲ ਟੁਰ ਪਈ। ਓਧਰ ਉਹ ਪ੍ਰੋਹਤ ਇਸਤਰੀ ਨੂੰ ਉਡੀਕ ਉਡੀਕ ਤੰਗ ਆ ਗਿਆ ਸੀ ਤੇ ਗੁੱਸੇ ਵਿਚ ਉਸ ਦੇ ਘਰੋਂ ਨਿਕਲ ਆਪਣੇ ਮਕਾਨ ਵਲ ਟੁਰ ਪਿਆ। ਜਦੋਂ ਮਕਾਨ ਤੇ ਪਹੁੰਚਿਆ ਤਾਂ ਆਪਣੀ ਪ੍ਰੇਮਿਕਾ ਦੇ ਪਤੀ ਨੂੰ ਆਪਣੇ ਸਰੀਰ ਵਿਚ ਬਿਸਤਰੇ ਤੇ ਲੇਟਿਆ ਵੇਖ ਹੈਰਾਨ ਹੋਇਆ। ਉਸ ਨੇ ਉਹਨੂੰ ਜਗਾਇਆ ਤੇ ਕਿਹਾ, 'ਤੂੰ ਮੇਰੇ

੭੬