ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/191

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਹਿਲਾਂ ਸੁਣੀਆਂ ਹੋਈਆਂ ਸਨ। ਉਹ ਇੱਕ ਵਾਰ ਫੇਰ ਪਾਗ਼ਲਾਂ ਵਾਂਗ ਭੱਜੀ ਗਈ ਤੇ ਜੱਜ ਸਾਹਮਣੇ ਹਾਏ-ਵਿਰਲਾਪ ਕਰਨ ਲੱਗੀ। ਆਖ ਰਹੀ ਸੀ- ‘ਮੇਰੇ ਜੀ ਛੀ ਪੁੱਤ ਨੇ। ਇੱਕ ਮੁੰਡਾ ਛੱਡ ਦਿਓ। ਪੰਜਾਂ ਨੂੰ ਲਾ ਦਿਓ ਫਾਹੇ ਬਸ਼ੱਕ। ਅਸੀਂ ਭੈਣਾਂ ਇਕੋ ਜ੍ਹੀਆਂ ਰਹਿ ਜਾਂ ਗੀਆਂ। ਭੈਣ ਦਾ ਦੀਵਾ ਨਾ ਬੁਝਾਓ।’

ਜੱਜ ਨਹੀਂ ਮੰਨਿਆ। ਅਰਦਲੀ ਨੂੰ ਕਿਹਾ ਕਿ ਉਹ ਬੁੜ੍ਹੀ ਨੂੰ ਬਾਹੋਂ ਫੜ ਕੇ ਪਰ੍ਹੇ ਕਰ ਦੇਵੇ। ਫਾਂਸੀ ਦੀ ਕਾਰਵਾਈ ਸ਼ੁਰੂ ਹੈ ਤੇ ਫੇਰ ਬੁੜ੍ਹੀ ਨੂੰ ਘੜੀਸਿਆ ਜਾ ਰਿਹਾ ਸੀ। ਉਹ ਬੇਹੋਸ਼ ਹੋ ਗਈ। ਥੱਲੇ ਡਿੱਗ ਪਈ। ਮਾਸੀ ਦੇ ਛੀਏ ਮੁੰਡੇ ਚੁੱਪ ਕੀਤੇ ਖੜ੍ਹੇ ਸਨ। ਜਿਵੇਂ ਉਹਨਾਂ ਨੂੰ ਕੋਈ ਟੂਣਾ ਕਰ ਦਿੱਤਾ ਗਿਆ ਹੋਵੇ। ਕਾਤਲ ਮੁੰਡੇ ਦੀ ਮਾਂ-ਕਿਧਰੇ ਨਹੀਂ ਸੀ। ਉਹ ਤਾਂ ਕਦੋਂ ਦੀ ਘਰ ਵਿੱਚ ਹੀ ਕਿਧਰੇ ਜਿਵੇਂ ਮਰੀ-ਮੁੱਕੀ ਪਈ ਹੋਵੇ। ਫਾਂਸੀ ਲੱਗ ਰਿਹਾ ਪੁੱਤ ਉਹ ਆਪਣੇ ਅੱਖੀਂ ਕਿਵੇਂ ਦੇਖ ਸਕਦੀ ਸੀ।

ਦਾਦਾ ਦੱਸਦਾ ਹੁੰਦਾ, ਉਹ ਸਤਿਜੁਗ ਸੀ।ਲਹੂ ਨੂੰ ਲਹੁ ਜਲਾਂਦਾ। ਭਲੇ ਵੇਲੇ ਸੀ। ਹੁਣ ਕਲਜੁਗ ਹੈ। ਇੱਕ ਪੁੱਤ ਦੇਣ ਨੂੰ ਤਿਆਰ ਨਹੀਂ ਕੋਈ, ਉਹ ਪੰਜਾਂ ਨੂੰ ਫਾਹੇ ਲਵਾਉਂਦੀ ਸੀ।

ਇਕ ਦਿਨ ਮਿਹਰ ਨੂੰ ਉਹਦੇ ਦੋਸਤ ਘੇਰ ਕੇ ਬੈਠ ਗਏ। ਕਹਿੰਦੇ- ‘ਵਿਆਹ ਕਰਵਾ ਲੈ ਸਾਲ਼ਿਆ, ਨਹੀਂ ਕੁੱਟਾਂਗੇ।'

ਦੋਸਤਾਂ ਦੀਆਂ ਘਰ ਵਾਲੀਆਂ ਆਖਦੀਆਂ ਸਨ- ‘ਵਿਆਹ ਨ੍ਹੀ ਕਰਾਉਣਾ ਤਾਂ ਸਾਡੇ ਘਰ ਨਾ ਵੜੀ।’

ਫਸ ਗਿਆ ਮਿਹਰ। ਜਿੱਚ ਹੋ ਗਿਆ ਮਿਹਰ। ਹੱਸਦਾ, ‘ਇਹ ਅੱਕ ਵੀ ਚੱਬਣਾ ਪਊ ਹੁਣ।’

ਇਕ ਮੁੰਡਾ ਆਪਣੀ ਭੂਆ ਦੀ ‘ਹਾਂ’ ਲੈ ਆਇਆ। ਭੂਆ ਦੀ ਕੁੜੀ ਓਥੇ ਆਉਂਦੀ ਜਾਂਦੀ ਸੀ। ਛੱਬੀ ਸਤਾਈ ਸਾਲ ਦੀ ਉਮਰ। ਸਰੀਰ ਛਾਂਟਵਾਂ। ਕੱਦ ਦੀ ਲੰਮੀ ਤੇ ਗੋਰੀ। ਮਿਹਰ ਨੇ ਉਹਨੂੰ ਦੇਖਿਆ ਹੋਇਆ ਸੀ। ਕੁੜੀ ਮਿਹਰ ਨੂੰ ਜਾਣਦੀ ਸੀ। ਮਿਹਰ ਉਮਰ ਲੁਕੋਅ ਸੀ। ਚਾਲੀ ਸਾਲ ਦਾ ਹੋ ਕੇ ਵੀ ਤੀਹ ਕੁ ਦਾ ਲੱਗਦਾ। ਉਹਦੀ ਉਮਰ ਤਾਂ ਕਿਸੇ ਨੇ ਪੁੱਛੀ ਹੀ ਨਹੀਂ। ਉਹਦਾ ਨਿੱਘਾ ਤੇ ਮਿੱਠਾ, ਕੁੜੀਆਂ ਜਿਹਾ ਨਰਮ ਸੁਭਾਓ ਹੀ ਉਹਦੀ ਉਮਰ ਸੀ। ਉਂਝ ਵੀ ਸਭ ਨੂੰ ਪਤਾ ਸੀ ਕਿ ਉਹ ਅੱਧ ਦਾ ਮਾਲਕ ਹੈ। ਵੀਹ ਕਿੱਲਿਆਂ ਦਾ ਮਾਲਕ। ਵੀਹ ਕਿੱਲੇ ਤਾਂ ਬਹੁਤ ਜ਼ਮੀਨ ਹੁੰਦੀ ਹੈ। ਫੇਰ ਨਹਿਰੀ ਜ਼ਮੀਨ, ਸਾਰੀ ਨੂੰ ਪਾਣੀ ਲੱਗਦਾ। ਕਣਕ ਤੇ ਜੀਰੀ ਅੰਤਾਂ ਦੀ ਹੁੰਦੀ।

ਮਿਹਰ ਨਾਲ ਪੰਜ-ਸੱਤ ਮੁੰਡੇ ਗਏ ਤੇ ਕੁੜੀ ਨੂੰ ਵਿਆਹ ਲਿਆਏ। ਸਾਦਾ ਜਿਹਾ ਵਿਆਹ ਸੀ। ਕੁੜੀ ਵਾਲਿਆਂ ਨੇ ਸਾਮਾਨ ਕੋਈ ਨਹੀਂ ਦਿੱਤਾ। ਗ਼ਰੀਬ ਘਰ ਸੀ, ਏਸੇ ਕਰ ਕੇ ਉਹ ਛੱਬੀ ਸਤਾਈ ਸਾਲ ਦੀ ਬੈਠੀ ਸੀ। ਖੈਰ, ਮਿਹਰ ਨੂੰ ਤੇ ਉਹਦੇ ਦੋਸਤਾਂ ਨੂੰ ਕੁੜੀ ਚਾਹੀਦੀ ਸੀ, ਕੁੜੀ ਵਿੱਚ ਅਕਲੋਂ ਸ਼ਕਲੋਂ ਕੋਈ ਤਬਾ ਬਾਕੀ ਨਹੀਂ ਸੀ।

ਮੁੰਡਿਆਂ ਨੇ ਵਿਆਹ ਦਾ ਜ਼ਸ਼ਨ ਮਨਾਉਣਾ ਚਾਹਿਆ। ਅਖੇ- ‘ਮਿਹਰ ਵਿਆਹਿਆ ਗਿਆ, ਸਮਝੋ ਦੁਨੀਆ ਦੇ ਕੁਲ ਛੜੇ ਵਿਆਹੇ ਗਏ। ਮਾਲਵਾ ਹੋਟਲ ਵਿੱਚ ਸ਼ਾਨਦਾਰ ਫੰਕਸ਼ਨ ਰੱਖਿਆ ਗਿਆ। ਖ਼ਰਚ ਦਾ ਸਾਰਾ ਪ੍ਰਬੰਧ ਮਿਹਰ ਦੇ ਜਿਗਰੀ

ਪੁੱਠੀ ਬਦੀ
191