ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -2.pdf/166

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਮਾਲਕ-ਮਕਾਨ ਬੁੜ੍ਹੀ ਇਕੱਲੀ ਸੀ, ਸੁਭਾਅ ਦੀ ਚੰਗੀ ਨਹੀਂ ਸੀ। ਮੱਚੜ ਸੀ। ਸਿਰ ਦਾ ਸਾਈਂ ਮਰ ਚੁੱਕਿਆ ਸੀ।ਔਲਾਦ ਕੋਈ ਨਹੀਂ ਸੀ। ਖਰਚ ਵਲੋਂ ਸਿਰੇ ਦੀ ਕੰਜੂਸ। ਕਦੇ-ਕਦੇ ਦਾਲ ਭਾਜੀ ਵੀ ਮਾਸਟਰ ਦੇ ਚੁੱਲ੍ਹੇ ਤੋਂ ਲੈਂਦੀ। ਮ੍ਹਿੰਦਰੋ ਉਹਦੇ ਨਾਲ ਗੱਲ ਕਰਕੇ ਰਾਜ਼ੀ ਨਹੀਂ ਸੀ। ਕਦੇ-ਕਦੇ ਅਜਿਹਾ ਵੀ ਹੁੰਦਾ ਕਿ ਮਾਸਟਰ ਕਰਮ ਸਿੰਘ ਨੂੰ ਬਾਹਰ ਕਿਧਰੇ ਰਾਤ ਕੱਟਣੀ ਪੈ ਜਾਂਦੀ। ਉਸ ਰਾਤ ਆਨੀ-ਬਹਾਨੀ ਹਰਨੇਕ ਮ੍ਹਿੰਦਰੋ ਨਾਲ ਬਹੁਤ ਗੱਲਾਂ ਮਾਰਦਾ। ਮਾਂ ਸੌਂ ਜਾਂਦੀ ਤਾਂ ਉਹ ਦੋਵੇਂ ਹੀ ਗਈ ਰਾਤ ਤੱਕ ਗੱਲਾਂ ਮਾਰਦੇ ਰਹਿੰਦੇ। ਗੱਲਾਂ ਦਾ ਕੋਈ ਸਿਰ ਪੈਰ ਘੱਟ ਹੀ ਹੁੰਦਾ। ਪਰ ਅਜਿਹੀਆਂ ਗੱਲਾਂ ਕਰਕੇ ਹਰਨੇਕ ਦੀ ਰਾਤ ਤੇਜ਼ ਘੋੜੇ ਵਾਂਗ ਦੌੜਦੀ ਲੰਘ ਜਾਂਦੀ। ਉਸ ਰਾਤ ਦੀ ਬੇਚੈਨੀ ਵੀ ਹਰਨੇਕ ਦੀ ਪ੍ਰਾਪਤੀ ਬਣ ਜਾਂਦੀ ਸੀ।

ਅੱਜ ਕੱਲ੍ਹ ਕਰਮ ਸਿੰਘ ਆਪਣੇ ਪਿੰਡ ਦੇ ਹੀ ਸਕੂਲ ਵਿੱਚ ਸੀ। ਤਿੰਨ ਬੱਚੇ ਸਨ- ਵੱਡੇ-ਵੱਡੇ। ਦੋ ਮੁੰਡੇ ਤੇ ਇੱਕ ਕੁੜੀ। ਸਕੂਲਾਂ-ਕਾਲਜਾਂ ਵਿੱਚ ਪੜ੍ਹਦੇ। ਕਰਮ ਸਿੰਘ ਆਪਣੇ ਭਰਾਵਾਂ ਨਾਲੋਂ ਅੱਡ-ਵਿੱਢ ਸੀ।

ਉਹਨਾਂ ਦਸਹਿਰੀ ਅੰਬਾਂ ਦਾ ਲਿਫ਼ਾਫ਼ਾ ਲਿਆ ਤੇ ਦਿਨ ਖੜ੍ਹੇ ਹੀ ਉਨ੍ਹਾਂ ਦੇ ਪਿੰਡ ਪਹੁੰਚ ਗਿਆ। ਪਿੰਡ ਬਹੁਤ ਵੱਡਾ ਨਹੀਂ ਸੀ। ਘਰ ਆਸਾਨੀ ਨਾਲ ਹੀ ਲੱਭ ਗਿਆ। ਉਹਨੂੰ ਇਕੱਲਾ ਆਇਆ ਦੇਖ ਕੇ ਕਰਮ ਸਿੰਘ ਹੈਰਾਨ ਹੋਇਆ। ਪੁੱਛਿਆ, 'ਜੁਆਕ-ਜੱਲਾ ਬਈ?'

'ਉਹ ਨ੍ਹੀ ਆਏ। ਮੈਂ ਈ ਆ ਗਿਆ ਫੇਰ।'

'ਕਿਉਂ?'

'ਸਾਡੀ ਕੁੜੀ ਨੂੰ ਤਾਪ ਚੜ੍ਹਦੈ। ਰੀਂ-ਰੀਂ ਕਰੀਂ ਜਾਂਦੀ ਸੀ। ਮਖਿਆ-ਕਿੱਥੇ ਚੱਕਾਂਗੇ ਉਹਨੂੰ। ਮੈਂ ਵੀ ਏਸ ਕਰਕੇ ਆ ਗਿਆ, ਬਈ ਉਡੀਕਦਾ ਹੋਊਗਾ ਕਰਮ ਸੂੰ। ਆਖਿਆ ਵਿਐ।

ਹਰਨੇਕ ਨੇ ਇਹ ਸਾਰੀ ਗੱਲ ਬਣਾ ਕੇ ਆਖੀ। ਅਸਲ ਵਿੱਚ ਉਹ ਆਪਣੇ ਘਰ ਵਾਲੀ ਨੂੰ ਜਾਣ ਕੇ ਨਾਲ ਨਹੀਂ ਲਿਆਇਆ ਸੀ। ਉਹ ਤਾਂ ਸਗੋਂ ਉਹਦੇ ਕੋਲੋਂ ਦੂਰ ਭੱਜ ਕੇ ਆਇਆ ਸੀ। ਸੌਖਾ ਸਾਹ ਲੈਣ ਲਈ।

ਕੋਲ ਆ ਕੇ ਖੜ੍ਹੀ ਮ੍ਹਿੰਦਰੋ ਨੂੰ ਹਰਨੇਕ ਨੇ ਸਤਿ ਸ੍ਰੀ ਅਕਾਲ ਬੁਲਾਈ ਤੇ ਉਹਨੂੰ ਸੰਵਾਰ-ਸੰਵਾਰ ਦੇਖਿਆ-ਪੈਰਾਂ ਤੋਂ ਲੈ ਕੇ ਸਿਰ ਤੱਕ। ਉਹ ਤਾਂ ਉਹੋ ਜਿਹੀ ਪਈ ਸੀ, ਉਹੀ ਰੰਗ, ਉਹੀ ਜੁੱਸਾ ਤੇ ਉਹੀ ਆਵਾਜ਼। ਵੀਹ-ਬਾਈ ਸਾਲ ਬਾਅਦ ਵੀ ਉਹਦਾ ਕੁਝ ਨਹੀਂ ਸੀ ਬਦਲਿਆ। ਮ੍ਹਿੰਦਰੋ ਨੇ ਸਭ ਦੀ ਸੁੱਖ-ਸਾਂਦ ਪੁੱਛੀ। ਮਾਂ ਦੀ ਸਿਹਤ ਬਾਰੇ ਪੂਰਾ ਜਾਣਨਾ ਚਾਹਿਆ। ਵਾਰ-ਵਾਰ ਕਹਿ ਰਹੀ ਸੀ, 'ਮੇਰਾ ਤਾਂ ਬਲਾਈ ਜੀਅ ਕਰਦੈ, ਬੇਬੇ ਨੂੰ ਮਿਲਣ ਨੂੰ।' ਫੇਰ ਪੁੱਛਿਆ, 'ਤੇਰੇ ਕੀ ਨਿੱਕੇ-ਨਿਆਣੇ ਨੇ?' ਇਹ ਵੀ ਕਿ ਉਹਦੀ ਬਹੂ ਚੰਗੀ ਹੈ? ਸੋਹਣੀ ਹੈ? ਸਿਆਣੀ ਹੈ? ਕਿੰਨ੍ਹਾਂ ਪੜ੍ਹੀ ਲਿਖੀ ਹੈ? ਉਹ ਇੱਕ-ਇੱਕ ਗੱਲ ਦਾ ਸੰਖੇਪ ਜਵਾਬ ਦਿੰਦਾ ਜਾਂਦਾ।

ਗਰਮੀ ਦਾ ਮਹੀਨਾ ਸੀ। ਲੋਆ ਵਗਦੀਆਂ। ਬੱਦਲਾਂ ਦਾ ਕਿਧਰੇ ਨਾਂ-ਨਿਸ਼ਾਨ ਨਹੀਂ ਸੀ। ਮ੍ਹਿੰਦਰੋ ਨੇ ਸ਼ਕੰਜਵੀ ਬਣਾ ਲਈ। ਕਰਮ ਸਿੰਘ ਤੇ ਆਪਣੇ ਲਈ ਖੰਡ ਵਾਲੀ

166
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ