ਇਹ ਸਫ਼ਾ ਪ੍ਰਮਾਣਿਤ ਹੈ
ਹੁਣ ਉਹ ਕਿੱਥੋਂ ਸ਼ੁਰੂ ਕਰੇ? ਚਿੱਟੀ ਸਾੜ੍ਹੀ ਵਾਲੀ ਤੀਵੀਂ, ਨਰਸ ਕੁੜੀ ਤੇ ਕਾਲਜ ਵਿਚ ਪੜ੍ਹਦੀ ਕੁੜੀ; ਜਦ ਉਸਦੇ ਦਿਲ ਅੰਦਰ ਆ ਉਤਰਦੀਆਂ ਤਾਂ ਉਸ ਨੂੰ ਆਪਣੇ ਅਦਰੋਂ ਪਲੇ ਗੰਢੇ ਵਰਗੀ ਹਉਂਕ ਮਾਰਦੀ।
ਪਿੰਡੋਂ ਆ ਕੇ ਓਦਣ ਹੀ ਆਥਣ ਨੂੰ ਉਸ ਨੇ ਉਸ ਬੈਠਕ ਵਿਚੋਂ ਆਪਣਾ ਲਟਾਪਟਾ ਚੁੱਕ ਕੇ ਦੂਰ ਇੱਕ ਨਵੇਂ ਮਕਾਨ ਵਿਚ ਜਾ ਧਰਿਆ। *
166
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ