ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/177

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

'ਨਹੀਂ, ਖਾ ਕੇ ਦੱਸੋ।" ਉਸ ਨੇ ਕਿਹਾ ਹੈ। ਕਿਰਪਾਲ ਨੇ ਕੜਾਹ ਖਾਣਾ ਸ਼ੁਰੂ ਕਰ ਦਿੱਤਾ ਹੈ।ਉਹ ਮੁਸਕਰਾ ਰਿਹਾ ਹੈ। ਮੈਂ ਇੱਕ ਚਮਚਾ ਮੂੰਹ ਵਿਚ ਪਾਇਆ ਹੈ। ਮੈਨੂੰ ਕੋਈ ਪਤਾ ਨਹੀਂ ਲੱਗ ਰਿਹਾ। ਕੁਝ ਚਿਰ ਵਿੰਦੁ ਤੇ ਕਿਰਪਾਲ ਦੋਵੇਂ ਹੀ ਮੈਨੂੰ ਕੜਾਹ ਖਾਂਦੇ ਨੂੰ ਦੇਖ ਕੇ ਹੱਸੀ ਜਾਂਦੇ ਹਨ। ਫਿਰ ਵਿੰਦੂ ਨੇ ਦੱਸਿਆ ਹੈ-ਆਲੂਆਂ ਦਾ ਕੜਾਹ ਐ।'

ਤੇ ਫਿਰ ਵਿੰਦੂ ਨੇ ਦੁੱਧ ਤੱਤਾ ਕਰਕੇ ਅੱਧਾ ਅੱਧਾ ਗਲਾਸ ਸਾਨੂੰ ਦਿੱਤਾ ਹੈ। ਇੱਕ ਗਲਾਸ ਵਿਚ ਥੋੜ੍ਹਾ ਜਿਹਾ ਦੁੱਧ ਆਪ ਲੈ ਕੇ ਉਹ ਸਾਡੇ ਕਮਰੇ ਵਿਚ ਹੀ ਆਰਾਮ ਕੁਰਸੀ 'ਤੇ ਬੈਠ ਗਈ ਹੈ।

'ਤੁਹਾਡੀ ਕਨਫਰਮੇਸ਼ਨ ਹੋ ਗਈ?' ਕੋਈ ਹੋਰ ਗੱਲ ਛਿੜਦੀ ਨਾ ਦੇਖ ਕੇ ਵਿੰਦੂ ਨੇ ਮੈਥੋਂ ਪੁੱਛਿਆ ਹੈ।

'ਤੀਜੀ ਵਾਰ ਹੁਣ ਕੇਸ ਬਣਾ ਕੇ ਭੇਜਿਐ। ਦੇਖੋ।' ਮੈਂ ਦੱਸਿਆ ਹੈ।

'ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਕੇਸ 'ਚ?' ਵਿੰਦੂ ਨੇ ਮੈਥੋਂ ਪੁੱਛਿਆ ਹੈ। ਮੈਂ ਸੋਚਿਆ ਹੈ। ਇਹ ਗੱਲ ਉਸ ਨੇ ਕਿਰਪਾਲ ਕੋਲੋਂ ਕਦੇ ਕਿਉਂ ਨਹੀਂ ਪੁੱਛੀ? ਮੈਂ ਮਹਿਸੂਸ ਕਰ ਰਿਹਾ ਹਾਂ, ਇਹ ਗੱਲ ਸਿਰਫ਼ ਗੱਲ ਕਰਨ ਲਈ ਹੀ ਉਸ ਨੇ ਕੀਤੀ ਹੈ, ਗੱਲ ਜਾਰੀ ਰੱਖਣ ਲਈ ਹੀ। ਮੈਂ ਕਨਫਰਮੇਸ਼ਨ ਬਾਰੇ ਮੋਟੀਆਂ ਮੋਟੀਆਂ ਗੱਲਾਂ ਵਿੰਦੂ ਨੂੰ ਦੱਸਦਾ ਹਾਂ। ਕਿਰਪਾਲ ਸੁਣਦਾ ਰਹਿੰਦਾ ਹੈ।ਉਸ ਦੀ ਚੁੱਪ ਤੋਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਭ ਕੁਝ ਜਾਣਦਾ ਹੈ। ਉਹ ਵੀ ਅਧਿਆਪਕ ਹੈ ਤੇ ਮੈਥੋਂ ਕਿੰਨਾ ਹੀ ਸੀਨੀਅਰ। ਫਿਰ ਅਸੀਂ ਤਿੰਨੇ ਹੀ ਮਹਿਕਮੇ ਨੂੰ ਨਿੰਦਣ ਲੱਗਦੇ ਹਾਂ। ਗੱਲਾਂ ਗੱਲਾਂ ਵਿਚ ਹੀ ਵਿੰਦੂ ਨੇ ਦੱਸਿਆ ਹੈ ਕਿ ਕਿਰਪਾਲ ਤਾਂ ਸ਼ਾਇਦ ਹੁਣ ਹੈੱਡਮਾਸਟਰ ਬਣ ਹੀ ਜਾਏ। ਕਮਿਸ਼ਨ ਨੇ ਪੰਜਾਹ ਪੋਸਟਾਂ ਕੱਢੀਆਂ ਸਨ, ਉਨ੍ਹਾਂ ਵਿਚ ਦਸ ਤਾਂ 'ਇਨ੍ਹਾਂ' ਵਾਸਤੇ ਰਿਜ਼ਰਵ ਹੀ ਹਨ। ਦਸ ਬੰਦੇ ਤਾਂ ਇਹ ਮਸ਼ਾਂ ਹੀ ਹੋਣਗੇ। ਵਿੰਦੂ ਬੇਹੱਦ ਖੁਸ਼ ਹੈ ਕਿਰਪਾਲ ਹੈੱਡਮਾਸਟਰ ਬਣ ਜਾਏਗਾ। ਕਿਰਪਾਲ ਕੋਈ ਖੁਸ਼ੀ ਜ਼ਾਹਰ ਨਹੀਂ ਕਰ ਰਿਹਾ। ਸਗੋਂ ਗਿਲਾ ਕਰਦਾ ਹੈ-ਕੰਪਨਸੇਸ਼ਨ ਦਾ ਸੁਆਦ ਤਾਂ ਤਦ ਆਉਂਦਾ ਹੈ ਜੋ ਸਾਨੂੰ ਸਿੱਧਾ ਈ 'ਹੈੱਡ' ਲੈਂਦੇ। ਵਾਅਦਾ ਤਾਂ ਏਹੀ ਸੀ। ਜੰਗ ਲੱਗੀ ਹੁੰਦੀ ਐ ਓਦੋਂ ਤਾਂ.... ਮੈਨੂੰ ਨਾ ਤਾਂ ਵਿੰਦੂ ਦੀ ਕਨਫਰਮੇਸ਼ਨ ਵਿਚ ਦਿਲਚਸਪੀ ਹੈ ਤੇ ਨਾ ਹੀ ਕਿਰਪਾਲ ਦੀ ਹੈੱਡਮਾਸਟਰੀ ਵਿਚ। ਬੁਝੇ ਹੋਏ ਮਨ ਨਾਲ ਮੈਂ ਉਨ੍ਹਾਂ ਦੀਆਂ ਗੱਲਾਂ ਦਾ ਹੁੰਗਾਰਾ ਭਰ ਰਿਹਾ ਹਾਂ।

ਬਰਤਨ ਸਾਫ਼ ਕਰਨ ਤੋਂ ਬਾਅਦ ਮਾਮੀ ਸਾਡੇ ਕਮਰੇ ਵਿਚ ਆਈ ਹੈ। ਮੈਂ ਉਸ ਤੋਂ ਪੁੱਛਿਆ ਹੈ-'ਮਾਮਾ ਜੀ, ਕਿੱਥੇ ਨੇ ਅੱਜ?'

'ਚੰਡੀਗੜ੍ਹ। ਸੁਬ੍ਹਾ ਗਏ ਸੀ। ਕੋਈ ਖ਼ਾਸ ਅੜਿੱਕਾ ਈ ਹੋ ਗਿਆ ਲਗਦੈ। ਸਵੇਰੇ ਬੇਸ਼ੱਕ ਔਣ। ਵਿੰਦੂ ਨੇ ਜਵਾਬ ਦਿੱਤਾ ਹੈ। ਮੈਂ ਤੇ ਕਿਰਪਾਲ ਪਲੰਘ 'ਤੇ ਬੈਠੇ ਹਾਂ। ਵਿੰਦੂ ਨੇ ਬਾਹਰੋਂ ਇੱਕ ਮੰਜਾ ਲਿਆਂਦਾ ਹੈ ਤੇ ਕਿਰਪਾਲ ਦੇ ਪਲੰਘ ਕੋਲ ਡਾਹ ਦਿੱਤਾ ਹੈ। ਮਾਮੀ ਨੇ ਦਰੀ, ਚਾਦਰ, ਸਿਰਹਾਣਾ ਤੇ ਇੱਕ ਖੇਸ ਪੇਟੀ ਵਿਚੋਂ ਕੱਢ ਕੇ ਮੰਜੇ 'ਤੇ ਰੱਖ ਦਿੱਤੇ ਹਨ। ਵਿੰਦੂ ਨੇ ਮੇਰਾ ਬਿਸਤਰਾ ਵਿਛਾ ਦਿੱਤਾ ਹੈ। ਬਿਸਤਰਾ ਵਿਛਾ ਰਹੀ ਉਹ ਮੈਨੂੰ ਆਪਣੀ ਆਪਣੀ ਲੱਗੀ ਹੈ। 'ਸਰਦੀ ਮਹਿਸੂਸ ਤਾਂ ਨਹੀਂ ਕਰੋਂਗੇ? ਕੰਬਲ ਰੱਖਾਂ?' ਵਿੰਦੂ ਨੇ ਮੈਨੂੰ ਪੁੱਛਿਆ ਹੈ।

ਸਮਝ ਨਹੀਂ

177