ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -3.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਰਨ ਨੂੰ ਪਰ ਵਿਹਲੀਆਂ ਖਾਣ ਦਾ ਭੁੱਸ ਪੈ ਗਿਆ ਹੋਇਆ ਸੀ; ਚੰਗਾ ਖਾਂਦਾ ਸੀ, ਚੰਗਾ ਪਹਿਨਦਾ ਸੀ। ਪਿੰਡ ਪਿਓ ਦੇ ਘਰ ਆ ਕੇ ਉਸ ਨੇ ਕੀ ਲੈਣਾ ਸੀ? ਖਾਂਦਾ ਸੀ, ਦੜਕਾਂਦਾ ਸੀ।

ਉਸ ਦੀ ਤਾਂ ਸਿਹਤ ਦੀ ਬਹੁਤ ਸੋਹਣੀ ਬਣੀ ਹੋਈ ਸੀ। ਆਪਣੇ ਪਿਓ ਜਿੱਡਾ ਹੀ ਉੱਚਾ ਕੱਦਾ। ਭਰਵਾਂ ਜਿਹਾ ਗੁੰਦਵਾਂ ਸਰੀਰ। ਤਿੱਖੇ-ਤਿੱਖੇ ਨੈਣ ਨਕਸ਼। ਸਾਂਵਲਾ ਜਿਹਾ ਰੰਗ।


12

ਚੰਦੋ ਸੂਬੇਦਾਰਨੀ ਨਾਲ ਜਦ ਉਸ ਦਾ ਸਬੰਧ ਬਣਿਆ ਸੀ, ਉਸ ਦੀ ਲਿਹਾਜਣ ਰਫ਼ਿਊਜੀਆਂ ਦੀ ਕੁੜੀ ਉਸ ਨੂੰ ਘੇਰ-ਘੇਰ ਰੱਖਦੀ। ਚੰਦੋ ਬਾਰੇ ਸ਼ਾਇਦ ਉਸ ਨੂੰ ਕੋਈ ਪਤਾ ਲੱਗ ਗਿਆ ਹੋਵੇ। ਸ਼ਾਇਦ ਉਸ ਦਾ ਧਿਆਨ ਘਟਦਾ ਦੇਖ ਕੇ ਉਹ ਉਸ ਨੂੰ ਜੱਫ਼ਾ ਪਾ ਕੇ ਰੱਖਣਾ ਚਾਹੁੰਦੀ ਹੋਵੇ। ਜਿੰਨਾ ਉਹ ਉਸ ਤੋਂ ਦੂਰ ਹੁੰਦਾ ਜਾਂਦਾ, ਓਨੀ ਹੀ ਉਹ ਉਸ ਦੇ ਨੇੜੇ ਆ ਰਹੀ ਹੁੰਦੀ।

ਚੰਦੋ ਦੇ ਘਰ ਉਹ ਜਾਂਦਾ ਤਾਂ ਕਦੇ-ਕਦੇ, ਪਰ ਜਾਂਦਾ ਜ਼ਰੂਰ। ਜਦੋਂ ਕਦੇ ਜਾਂਦਾ ਉਹ ਕਾੜ੍ਹਨੀ ਵਿਚੋਂ ਸਣੇ ਮਲਾਈ ਦੁੱਧ ਕੱਢ ਕੇ ਤੇ ਉਸ ਵਿੱਚ ਘਿਓ ਦੀ ਕੜਛੀ ਪਾ ਕੇ ਉਸ ਨੂੰ ਪਿਆਉਂਦੀ। ਉਸ ਨਾਲ ਗੁੱਸੇ ਹੁੰਦੀ-ਤੂੰ ਨਿੱਤ ਕਿਉਂ ਨਹੀਂ ਔਂਦਾ? ਜਦ ਉਹ ਉਸ ਦੇ ਘਰੋਂ ਜਾਣ ਲੱਗਦਾ ਤਾਂ ਉਹ ਮੱਲੋ-ਮੱਲੀ ਉਸ ਦੀ ਜੇਬ ਵਿੱਚ ਦਸਾਂ ਦਾ ਨੋਟ ਪਾ ਦਿੰਦੀ।

ਇਸੇ ਤਰ੍ਹਾਂ ਦੋ-ਤਿੰਨ ਮਹੀਨੇ ਲੰਘ ਗਏ, ਹਰਨੇਕ ਵੀ ਚੰਦੋ ਕੋਲ ਆਉਂਦਾ। ਪੁਰਾਣਾ ਪਰਦਾ ਬਣਿਆ ਹੋਇਆ ਸੀ। ਨਹੀਂ ਤਾਂ ਕੀ ਸੀ ਹੁਣ ਉਹ ਦੇ 'ਚ।


13

ਵਿਸਾਖੀ ਦੇ ਮੇਲੇ 'ਤੇ ਦਮਦਮੇ ਚੰਦੋ ਜਦ ਗਈ, ਚਰਨ ਨੂੰ ਨਾਲ ਲੈ ਕੇ ਗਈ। ਚਰਨ ਦੀ ਮਾਸੀ ਨਹੀਂ ਸੀ ਗਈ। ਵਿਸ਼ਾਖੀ ਦਾ ਨ੍ਹਾਉਣ ਕਰਕੇ ਉਹ ਬਠਿੰਡੇ ਪਹੁੰਚੇ। ਬਠਿੰਡੇ ਦੇ ਬੱਸ ਸਟੈਂਡ 'ਤੇ ਹੀ ਚੰਦੋ ਨੂੰ ਇੱਕ ਬੁੜੀ ਮਿਲੀ। ਬੁੜੀ ਜਿਵੇਂ ਚੰਦੋ ਨੇ ਸਿਆਣ ਲਈ ਹੋਵੇ। ਚੰਦੋ ਪਰ ਉਸ ਦੀ ਸਿਆਣ ਵਿੱਚ ਨਹੀਂ ਸੀ ਆਈ।

ਤੂੰ ਜੰਗੀਰ ਕੁਰ ਐਂ, ਕਿਤੇ? ਚੰਦੋ ਨੇ ਪੁੱਛਿਆ।

ਤੂੰ ਭੈਣੇ ਕੌਣ ਐਂ? ਮੱਥੇ ਮੂਹਰੇ ਹੱਥ ਕਰਕੇ ਬੁੜ੍ਹੀ ਨੇ ਉਲਟਾ ਕੇ ਪੁੱਛਿਆ।

ਮੈਂ ਸਿਆਣ ਗਾਂ ਭਲਾਂ ਕੌਣ ਆਂ? ਚੰਦੋ ਨੇ ਲਾਚੜ ਕੇ ਪੁੱਛਿਆ।

ਬੁੜ੍ਹੀ ਗਹੁ ਨਾਲ ਝਾਕੀ। ਕਹਿਣ ਲੱਗੀ, ਨਾ ਭਾਈ, ਮੈਨੂੰ ਤਾਂ ਕੋਈ ਪਤਾ ਨੀ ਲੱਗਦਾ। ਕੋਈ ਸਮਝ ਨੀ ਔਂਦੀ।

ਚੰਦੋ ਹਿੜ-ਹਿੜ ਕਰ ਕੇ ਹੱਸੀ। ਕਹਿੰਦੀ, ਮੈਂ ਚੰਦ ਕੁਰ ਆਂ। ਸੂਬੇਦਾਰ, ਨਾ ਸੱਚ, ਹੌਲਦਾਰ ਚੰਨਣ ਸਿਹੁੰ ਦੇ ਘਰੋਂ। ਅੰਬਾਲੇ ਆਪਣੇ ਕੁਆਟਰ ਦੇਹਗਾਂ ਆਹਮਣੋ-ਸਾਹਮਣੇ ਹੁੰਦੇ ਸੀ। ਮੈਂ ਤਾਂ ਤੈਨੂੰ ਭੁੱਲੀ ਨੀ, ਤੂੰ ਕਿਵੇਂ ਮੈਨੂੰ ਭੁੱਲਗੀ?

ਅੱਛਿਆ, ਅੱਛਿਆ ਕਹਿ ਕੇ ਉਸ ਨੇ ਚੰਦੋ ਨੂੰ ਗੱਲ ਲਾ ਲਿਆ। ਪਰ੍ਹੇ ਹਟ ਕੇ ਅੱਖਾਂ ਭਰ ਲਈਆਂ। ਮੌਤਾਂ ਨੇ ਹਰਾ 'ਲੀ ਭੈਣੇ ਉਹ ਤਾਂ ਕਸ਼ਮੀਰ ਦੀ ਹੱਦ 'ਤੇ

196

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ