‘ਬਈ ਮੈਨੂੰ ਤਾਂ ਕੋਈ ਪਤਾ ਨੀ ਲੱਗਦਾ। ਤੂੰ ਹੀ ਦੱਸ।'
"ਇਹ ਨੰਦਿਤਾ ਠਾਕੁਰ ਐ। ‘ਬਦਨਾਮ ਬਸਤੀ' ਦੀ ਹੀਰੋਇਨ।"
'ਅੱਛਾ, ਐਕਸਟ੍ਰੈੱਸ ਐ, ਯਾਰ ਹੈ ਬੜੀ ਬਿਊਟੀਫੁਲ।"
"ਏਸੇ ਕਰਕੇ ਤਾਂ ਫਰੇਮ ਕੀਤੀ ਐ।"
‘ਰਾਧਾ ਨੂੰ ਵੀ ਕੀਤੈ ਕਦੇ ਫਰੇਮ?' ਮੈਂ ਉਸ ਦੀ ਬੀਵੀ ਵੱਲ ਮੁਸਕਰਾਉਂਦੀਆਂ ਅੱਖਾਂ ਨਾਲ ਝਾਕਿਆ ਹਾਂ। ਰਾਧਾ ਸ਼ਰਮਾਂ ਗਈ ਹੈ। ਉਸ ਦੀਆਂ ਅੱਖਾਂ ਵਿੱਚ ਸ਼ਿਕਵਾ ਹੈ। ਜਗਦੇਵ ਚਾਹ ਦੀ ਘੁੱਟ ਭਰ ਕੇ ਬੋਲਿਆ ਹੈ- 'ਇਹ ਦੀ ਤਸਵੀਰ ਵੀ ਹੁੰਦੀ ਸੀ, ਕਦੀ ਇਸ ਫਰੇਮ 'ਚ।'
‘ਤਾਂ ਫੇਰ ਹੁਣ ਕਿਉਂ ਨੀ? ਮੈਂ ਅਗਾਂਹ ਗੱਲ ਤੋਰੀ ਹੈ।
'ਹੁਣ ਕੀਹ ਐ, ਇਹ ਦੇ 'ਚ? ਕਹਿ ਕੇ ਜਗਦੇਵ ਰਾਧਾ ਵੱਲ ਝਾਕਿਆ ਹੈ ਤੇ ਮੁਸਕਰਾਇਆ ਹੈ।
‘ਤੁਸੀਂ ਕਿਰਧਲੇ ਸੱਤਵਰਸੇ ਆ ਗੇ?'ਰਾਧਾ ਨੇ ਨੱਕ ਚੜ੍ਹਾਇਆ ਹੈ। ਅਸੀਂ ਦੋਵੇਂ ਹੱਸ ਪਏ ਹਾਂ।
ਛੇਤੀ ਛੇਤੀ ਗਲਾਸ ਖ਼ਾਲੀ ਕਰਕੇ ਰਾਧਾ ਵਿਹੜੇ ਵਿੱਚ ਚਲੀ ਗਈ ਹੈ ਤੇ ਕਿਸੇ ਕੰਮ ਵਿੱਚ ਰੁੱਝ ਗਈ ਹੈ। ਹੁਣ ਫਰੇਮ ਜਗਦੇਵ ਦੇ ਹੱਥ ਵਿੱਚ ਹੈ। ਉਹ ਦੱਸਦਾ ਹੈ ਕਿ ‘ਇਹ ਫਰੇਮ ਰਾਧਾ ਆਪਣੇ ਪੇਕਿਆਂ ਤੋਂ ਲਿਆਈ ਸੀ। ਇਸ ਵਿੱਚ ਰਾਧਾ ਦੀ ਆਪਣੀ ਫੋਟੋ ਸੀ। ਉਹ ਫ਼ੋਟੋ ਦੋ ਸਾਲ ਇਸ ਵਿੱਚ ਰਹੀ। ਇੱਕ ਦਿਨ ਇਸ ਦੀ ਫੋਟੋ ਮੈਂ ਕੱਢ ਦਿੱਤੀ ਤੇ ਆਪਣੀ ਲਾ ਦਿੱਤੀ। ਮੇਰੀ ਫ਼ੋਟੋ-ਗਾਊਨ ਵਾਲੀ, ਹੱਥ ਵਿੱਚ ਬੀ. ਏ. ਦੀ ਜਾਅਲੀ ਡਿਗਰੀ ਹੈ। ਸਾਲ, ਡੇਢ ਸਾਲ ਉਹ ਵੀ ਰਹੀ ਹੈ।'
ਮੈਂ ਹੁੰਗਾਰਾ ਭਰ ਰਿਹਾ ਹਾਂ।ਚਾਹ ਕਦੋਂ ਦੀ ਮੁੱਕ ਚੁੱਕੀ ਹੈ। ਉਹ ਬੋਲੀ ਜਾ ਰਿਹਾ ਹੈ।
'ਇੱਕ ਦਿਨ ਬੜਾ ਕਲੇਸ਼ ਹੋਇਆ।'
'ਕਿਉਂ?'
'ਆਪਣੀ ਫ਼ੋਟੋ ਕੱਢ ਕੇ ਇੱਕ ਨੌਜਵਾਨ ਕਹਾਣੀ ਲੇਖਿਕਾ ਦੀ ਫ਼ੋਟੋ ਮੈਂ ਇਸ ਵਿੱਚ ਲਾ ’ਤੀ। ਇੱਕ ਰਸਾਲੇ 'ਚੋਂ ਕੱਟ ਕੇ। ਬੱਸ ਤੂਫ਼ਾਨ ਖੜ੍ਹਾਂ ਕਰ ਤਾਂ ਰਾਧਾ ਨੇ ਤਾਂ। ਕਹੇ-ਦੱਸ ਕੌਣ ਐ ਇਹ, ਹਰਾਮਜ਼ਾਦੀ? ਕਿਉਂ ਲਾਈ ਐ? ਮੈਂ ਬਥੇਰਾ ਆਖਾਂ-ਇਹ ਤਾਂ ਪੰਜਾਬੀ ਦੀ ਕਹਾਣੀਕਾਰ ਐ। ਇੰਦਰਾ ਗਾਂਧੀ ਦੀ ਤਸਵੀਰ ਵੀ ਤਾਂ ਲੋਕ ਘਰਾਂ 'ਚ ਲਾ ਈ ਲੈਂਦੇ ਨੇ। ਮੈਂ ਇਹ ਲਾ 'ਲੀ ਤਾਂ ਕੀ ਹੋ ਗਿਆ? ਦੱਸ ਇਹ ਦੇ ਨਾਲ?'
'ਔਰਤ ਨੂੰ ਔਰਤ ਨਾਲ ਚਿੜ ਹੁੰਦੀ ਐ।' ਮੈਂ ਕਿਹਾ ਹੈ, ਉਹ ਥੋੜ੍ਹਾ ਜਿਹਾ ਗੰਭੀਰ ਹੋ ਚੁੱਕਿਆ ਹੈ। ਚੁੱਪ ਬੈਠਾ ਹੈ। ‘ਕਹਾਣੀ ਲੇਖਿਕਾ ਦੀ ਤਸਵੀਰ ਕਿੰਨੇ ਦਿਨ ਹੀ ਮੈਂ ਗੱਲ ਨੂੰ ਅੱਗੇ ਲਿਜਾਣਾ ਚਾਹਿਆ ਹੈ।'
‘ਇੱਕ ਦਿਨ ਸਿਰਫ਼।'
'ਇੱਕ ਦਿਨ ਈ?'
‘ਹਾਂ, ਫੇਰ ਇਸ ਫਰੇਮ ’ਚ ਗੁਰੂ ਨਾਨਕ ਦੀ ਤਸਵੀਰ ਆ ਗਈ, ਸੋਭਾ ਸਿੰਘ ਵਾਲੀ, ਫੇਰ ਲੈਨਿਨ ਦੀ ਤੇ ਫੇਰ ਭਗਤ ਸਿੰਘ ਦੀ। ਇੰਦਰਾਂ ਗਾਂਧੀ, ਹੇਮਾ ਮਾਲਿਨੀ......।'
204
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ