ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -4.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਹੀ ਬਜ਼ਾਰ ਵਿੱਚ ਲੰਘੇ ਜਾ ਰਹੇ ਇੱਕ ਖੁਸਰੇ ਦੇ ਮਗਰ ਲੱਗ ਤੁਰੇ। ਇੱਕ ਨਿਵੇਕਲੀ ਜਿਹੀ ਥਾਂ ਜਾ ਕੇ ਉਨ੍ਹਾਂ ਨੇ ਖੁਸਰੇ ਨੂੰ ਆਖਿਆ, 'ਲੈ ਬਈ ਭਰਾਵਾ, ਆਹ ਫੜ ਦਸ ਰੁਪਈਏ, ਤੂੰ ਸਾਡੇ ਨਾਲ ਮਾਲ-ਗੁਦਾਮ ਤਾਈਂ ਚੱਲ।

ਮਾਲ-ਗੁਦਾਮ ਦੇ ਪਲੇਟ ਫਾਰਮ 'ਤੇ ਕਣਕ ਦੀਆਂ ਬੋਰੀਆਂ ਦੇ ਓਹਲੇ ਵਿੱਚ ਉਨ੍ਹਾਂ ਨੇ ਖੁਸਰੇ ਦਾ ਸਭ ਕੁਝ ਦੇਖਿਆ। ਦੇਖ-ਦੇਖ ਹੈਰਾਨ ਹੋਏ। ਦੇਖ-ਦੇਖ ਉਨ੍ਹਾਂ ਦਾ ਚਿੱਤ ਘਿਰਿਆ ਸੀ।

ਤੇ ਹੁਣ ਜਦ ਉਹ ਆਪਣੇ ਬਾਪ ਦੀ ਅਰਥੀ ਦੇ ਕਾਨ੍ਹੀਂ ਲੱਗਿਆ ਹੋਇਆ ਸੀ, ਉਹ ਸੋਚ ਰਿਹਾ ਸੀ... |

ਉਸ ਦੇ ਮਨ ਵਿੱਚ ਇੱਕ ਗੱਲ ਹੋਰ ਵੀ ਆਈ। ਉਸ ਦੀ ਮਾਂ ਦਾ ਰੰਗ ਗੋਰਾ ਹੈ। ਉਸ ਦੇ ਬਾਪ ਦਾ ਵੀ। ਉਸ ਦਾ ਆਪਣਾ ਰੰਗ ਪੱਕਾ ਕਿਉਂ?

ਕਿਹਰੂ ਕਾਫ਼ੀ ਬੁੱਢਾ ਹੋ ਚੁੱਕਿਆ ਸੀ। ਹੁਣ ਉਹ ਸ਼ਰਾਬ ਨਹੀਂ ਪੀਂਦਾ ਸੀ। ਰਛਪਾਲ ਦੇ ਘਰ ਹੀ ਉਹ ਪੱਕੇ ਤੌਰ 'ਤੇ ਰਹਿਣ ਲੱਗ ਪਿਆ। ਰਛਪਾਲ ਦੀ ਬਹੂ ਨਿੱਤ ਤੜਕੇ ਉੱਠ ਕੇ ਕਿਹਰੂ ਦੇ ਪੈਰੀਂ ਹੱਥ ਲਾਉਂਦੀ। ਕਈ ਵਾਰ ਗਵਾਂਢਣ ਬੁੜ੍ਹੀਆਂ ਨੇ ਦੇਖਿਆ, ‘ਕਿਹਰੂ ਤੇ ਪ੍ਰਸਿੰਨ ਕੌਰ ਵਿਹੜੇ ਵਿੱਚ ਕੋਲ-ਕੋਲ ਬੈਠੇ ਗੱਲਾਂ ਕਰ ਰਹੇ ਹੁੰਦੇ।’♦

58

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ