ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/21

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕਮਰੇ 'ਚੋਂ ਬਾਹਰ ਜਾਣ ਲੱਗਿਆ ਤਾਂ ਉਸ ਦਾ ਹੱਥ ਘੁੱਟ ਕੇ ਮੈਂ ਆਖਿਆ-"ਅਮਰਪਾਲ, ਏਸ ਸਾਰੀ ਗੱਲ ਨੂੰ ਦਿਲ 'ਚੋਂ ਕੱਢ ਦੇ।"

"ਨਹੀਂ ਬਾਈ, ਮੈਂ ਕਦੇ ਰੇਸ਼ਮਾ ਦੀ ਕੁੜੀ ਨੂੰ ਚੁੱਕ ਲਿਆਵਾਂਗਾ।"

"ਕੁੜੀ ਤੂੰ ਕੀ ਕਰਨੀ ਐ?"

"ਉਸ ਦਾ ਵਿਆਹ ਮੈਂ ਕਰਾਂਗਾ।"

ਉਸ ਦੀ ਇਸ ਗੱਲ 'ਤੇ ਮੈਂ ਹੱਸਣਾ ਚਾਹੁੰਦਾ ਸਾਂ, ਪਰ ਪਤਾ ਨਹੀਂ ਮੈਥੋਂ ਅਜਿਹਾ ਕਿਉਂ ਨਹੀਂ ਹੋ ਸਕਿਆ।◆

ਮੈਂ ਕਹਾਣੀ ਲਿਖਾਂਗਾ
21