ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਟਵਾਰੀ ਨੇ ਹਾਜ਼ਰੀ ਲਵਾਈ ‘ਕਿਉਂ, ਟੱਕਰਿਆ ਕਿਧਰੇ ਕੋਈ ਕਾਲੇ ਕੱਛੇ ਆਲਾ?'

‘ਊਂ! ਕਾਲਾ ਕੱਛਾ ਨਾ ਕਿਤੇ। ਪਿੰਡ ਨੇ ਆਵਦੀ ਗਰਦ ਜ੍ਹੀ ਝਾੜਨੀ ਸੀ, ਝਾੜ 'ਲੀ। ਮੈਂਗਲ ਖੜ੍ਹਾ ਖੜਾ ਬੋਲ ਰਿਹਾ ਸੀ।

ਉਹ ਤਿੰਨੇ ਵੀ ਉੱਠ ਖੜ੍ਹੇ। ਚਾਰੇ ਜਣੇ ਘਰਾਂ ਨੂੰ ਤੁਰੇ ਜਾਂਦੇ ਗੱਲਾਂ ਕਰਦੇ ਜਾ ਰਹੇ ਸਨ। ਆਖ ਰਹੇ ਸਨ-ਕਾਲੇ ਕੱਛੇ ਵਾਲੇ ਬੰਦੇ ਕਿਧਰੇ ਕੋਈ ਨਹੀਂ। ਐਵੇਂ ਅਫ਼ਵਾਹਾਂ ਫੈਲ ਰਹੀਆਂ ਹਨ। ਸ਼ਹਿਰਾਂ ਦੇ ਹਸਪਤਾਲਾਂ ਵਿੱਚ ਹੱਥ ਪੈਰ ਵੱਢੇ ਵਾਲਾ ਇੱਕ ਵੀ ਕੋਈ ਮਰੀਜ਼ ਦਾਖ਼ਲ ਨਹੀਂ। ਅਖ਼ਬਾਰਾਂ ਨੂੰ ਖਬਰਾਂ ਭੇਜਣ ਵਾਲੇ ਬੰਦੇ ਆਪ ਜਾ ਕੇ ਦੇਖ ਕੇ ਆਏ ਹਨ।

ਰਾਤ ਦੀ ਰਾਤ ਹੀ ਪਿੰਡ ਨੂੰ ਸੌਖਾ ਸਾਹ ਆਇਆ ਸੀ। ਅਗਲੀ ਰਾਤ ਫੇਰ ਓਹੀ ਸਹਿਮ ਸੀ, ਓਹੀ ਦਹਿਸ਼ਤ ਤੇ ਪਿੰਡ ਵਿੱਚ ਲੱਗੀਆਂ ਓਹੀ ਬੰਦਸ਼ਾਂ।◆

ਆ 'ਗੇ ਓਏ

25