ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -5.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਦੇਸੀ ਜੁੱਤੀ ਦੀ ਥਾਂ ਗੁਰਗਾਬੀ ਪਹਿਨਦਾ। ਹੱਥ 'ਤੇ ਘੜੀ ਬੰਨ੍ਹ ਕੇ ਰੱਖਦਾ। ਉਹ ਇੱਕ ਪੁਰਾਣੀ ਘੜੀ ਸੀ। ਇੱਕ ਬੇਲਦਾਰ ਕੋਲੋਂ ਇਹ ਉਸ ਨੂੰ ਸਸਤੇ ਮੁੱਲ ਹੀ ਮਿਲ ਗਈ ਸੀ। ਚੱਲਦੀ ਤਾ ਠੀਕ ਸੀ, ਪਰ ਕਦੇ-ਕਦੇ ਖੜ੍ਹ ਜਾਂਦੀ। ਉਹ ਜ਼ੋਰ ਦੀ ਹਿਲਾ ਕੇ ਧੁੱਪੇ ਧਰ ਦਿੰਦਾ ਤਾਂ ਉਹ ਦੁਬਾਰਾ ਚੱਲਣ ਲੱਗਦੀ। ਵੱਡਾ ਨੁਕਸ ਇਹ ਕਿ ਦਿਨ ਵਿੱਚ ਉਹ ਅੱਧਾ ਘੰਟਾ ਮੁਹਰੇ ਨਿਕਲ ਜਾਂਦੀ। ਕੰਮ 'ਤੇ ਆ ਕੇ ਜਬਰਾ ਦੂਜੇ ਬੇਲਦਾਰਾਂ ਦੀਆਂ ਘੜੀਆਂ ਨਾਲ ਉਹਦਾ ਮਿਲਾਪ ਕਰਦਾ ਤੇ ਸੂਈਆਂ ਅੱਧਾ ਘੰਟਾ ਪਿੱਛੇ ਨੂੰ ਘੁਮਾ ਲੈਂਦਾ। ਇੱਕ ਗੱਲੋਂ ਇਹ ਘੜੀ ਜਬਰੇ ਲਈ ਚੰਗੀ ਵੀ ਸੀ। ਉਹ ਕਦੇ ਵੀ ਕੰਮ ਤੋਂ ਲੇਟ ਨਹੀਂ ਹੁੰਦਾ ਸੀ। ਸਭ ਤੋਂ ਪਹਿਲਾਂ ਆਇਆ ਬੈਠਾ ਹੁੰਦਾ। ਉਹ ਕਦੇ ਗਰਾਂ-ਘੋਹੀ ਜਾਂਦਾ ਤਾਂ ਮੋਟਰ-ਗੱਡੀ ਤੋਂ ਖੁੰਝਦਾ ਨਹੀਂ ਸੀ। ਇਸ ਘੜੀ ਨੇ ਉਹਨੂੰ ਇੱਕ ਆਦਤ ਵੀ ਪਾ ਦਿੱਤੀ।ਉਹ ਕਦੇ ਵੀ ਕਿਸੇ ਦੂਜੇ ਦੀ ਘੜੀ ਨੂੰ ਦੇਖਦਾ ਤਾਂ ਉਹਦੇ ਕੋਲੋਂ ਟਾਈਮ ਜ਼ਰੂਰ ਪੱਛਦਾ ਤੇ ਫੇਰ ਆਪਣੀ ਘੜੀ ’ਤੇ ਟਾਈਮ ਦੇ ਫ਼ਰਕ ਦੀ ਨਿਰਖ਼ ਕਰਦਾ।ਉਹ ਵਾਰਵਾਰ ਘੜੀ ਨੂੰ ਪਿੱਛੇ ਨਹੀਂ ਕਰਦਾ ਸੀ। ਕਿਸੇ ਦੀ ਘੜੀ ਨਾਲ ਉਹਦੀ ਘੜੀ ਵੀ ਉਹੀ ਟਾਈਮ ਦੱਸਦੀ ਤਾਂ ਉਹ ਬੜਾ ਖੁਸ਼ ਹੁੰਦਾ।

ਬੂਟਾ ਉਹਦਾ ਇੱਕੋ-ਇੱਕ ਮੁੰਡਾ ਸੀ। ਬੂਟੇ ਤੋਂ ਵੱਡੀਆਂ ਦੋ ਕੁੜੀਆਂ ਸਨ। ਦੋਵੇਂ ਹੀ ਮਰ ਗਈਆਂ। ਬੂਟੇ ਪਿੱਛੋਂ ਕੋਈ ਜਵਾਕ ਨਹੀਂ ਹੋਇਆ। ਇਸੇ ਲਈ ਬੂਟਾ ਉਨ੍ਹਾਂ ਨੂੰ ਪਿਆਰਾ ਬਹੁਤ ਸੀ।

ਬੁਟਾ ਜਿਸ ਸਾਲ ਜੰਮਿਆ, ਉਸ ਸਾਲ ਜਬਰਾ ਪਿੰਡ ਵਿੱਚ ਸ਼ਾਮ ਸਿੰਘ ਨੰਬਰਦਾਰ ਨਾਲ ਸੀਰੀ ਸੀ।ਉਹ ਰਾਤ ਨੂੰ ਗੱਡੇ ਨਾਲ ਦੇਸੀ ਰੂੜੀ ਦਾ ਰੇਹ ਖੇਤ ਵਿੱਚ ਪਾ ਰਹੇ ਸਨ। ਨੰਬਰਦਾਰ ਦਾ ਵੱਡਾ ਮੁੰਡਾ ਕਿਰਪਾਲ, ਇੱਕ ਦਿਹਾੜੀਆਂ ਤੇ ਇੱਕ ਉਹ ਆਪ। ਉਹ ਸਵੇਰ ਦੇ ਹੀ ਲੱਗੇ ਹੋਏ ਸਨ। ਅਗਵਾੜ ਦੀਆਂ ਚਾਰ-ਪੰਜ ਰੂੜ੍ਹੀਆਂ ਉਨ੍ਹਾਂ ਦੀਆਂ ਆਪਣੀਆਂ ਵੀ ਸਨ। ਚੰਨ-ਚਾਨਣੀ ਰਾਤ ਸੀ। ਉਹ ਸਾਰੀ ਰਾਤ ਰੇਹ ਪਾਉਂਦੇ ਰਹੇ। ਦਿਹਾੜੀ ਨੂੰ ਦੁੱਗਣੀ ਦਿਹਾੜੀ ਦਿੱਤੀ ਜਾਣੀ ਸੀ। ਕਿਰਪਾਲ ਲਾਲਚੀ ਬਹੁਤ ਸੀ। ਪਿਓ ਨਾਲੋਂ ਵੀ ਵੱਧ ਕੰਜੂਸ ਤੇ ਮੱਖੀ-ਚੂਸ। ਜਬਰਾ ਰੇਹ ਦੇ ਟੋਕਰੇ ਚੁੱਕਦਾ ਤੇ ਗੱਡੇ ਵਿੱਚ ਸੁੱਟਦਾ। ਦਿਹਾੜੀਆ ਵੀ। ਕਿਰਪਾਲ ਤਾਂ ਬੱਸ ਟੋਕਰੇ ਭਰੀ ਜਾਂਦਾ ਤੇ ਚੁਕਾਈ ਜਾਂਦਾ। ਉਨ੍ਹਾਂ ਦੇ ਨਾਲ ਖੇਡ ਉਹ ਨਹੀਂ ਜਾਂਦਾ ਸੀ। ਗੱਡੇ ਦੇ ਪੱਟ ਜਬਰਾ ਹੀ ਬੈਠਦਾ। ਖੇਤ ਜਾ ਕੇ ਦਿਹਾੜੀਆ ਸਾਰਾ ਗੱਡਾ ਲਾਹ ਦਿੰਦਾ। ਜਬਰਾ ਪਿਛਲੀ ਰਾਤ ਵੀ ਨੀਂਦ ਨਾਲ ਉੱਘਦਾ ਰਿਹਾ ਸੀ। ਪਿਛਲੀ ਰਾਤ ਟਿਊਬਵੈੱਲ ਦਾ ਪਾਣੀ ਲਾਉਂਦੇ ਰਹੇ ਸਨ। ਨੀ ਉਹਦੀਆਂ ਅੱਖਾਂ ਵਿੱਚ ਰੋੜਾਂ ਵਾਂਗ ਰੜਕਦੀ। ਕਦੇ-ਕਦੇ ਤਾਂ ਨੱਚਣ ਲੱਗਦੇ। ਨੰਬਰਦਾਰ ਦੇ ਖੇਤ ਨੂੰ ਜਾਣ ਲਈ ਪਹੇ ਵਿੱਚ ਇੱਕ ਥਾਂ ਤੇ ਕੱਸੀ ਦੀ ਉੱਚੀ ਪੁਲੀ ਸੀ। ਇੱਥੋਂ ਉਤਰਨ ਲੱਗਿਆਂ ਬਲਦ ਭੱਜ ਕੇ ਪੈਂਦੇ ਤੇ ਗੱਡਾ ਧੜਕਦਾ। ਇਸ ਸਮੇਂ ਪਾਟੀ ਨੂੰ ਸੰਭਲ ਕੇ ਬੈਠਣਾ ਪੈਂਦਾ। ਬਲਦਾਂ ਦੀਆਂ ਸੱਥਾਂ ਫੜ ਕੇ। ਪਹੁ ਫੁੱਟਣ ਦਾ ਵੇਲਾ ਸੀ। ਉਹ ਗੱਡਾ ਭਰ ਕੇ ਜਾ ਰਹੇ ਸਨ। ਦਿਹਾੜੀਦਾਰ ਆਦਮੀ ਗੱਡੇ ਮਗਰ ਮਗਰ ਤੁਰਿਆ ਜਾ ਰਿਹਾ ਸੀ। ਕੱਸੀ ਦੀ ਪੁਲੀ ਆਈ ਤਾਂ ਜਬਰੇ ਨੂੰ ਚੜ੍ਹਾਈ ਚੜ੍ਹਨ ਵੇਲੇ ਪਤਾ ਹੀ ਨਾ ਲੱਗਿਆ ਕਿ ਬਲ਼ਦਾਂ ਦਾ ਜ਼ੋਰ ਲੱਗ ਰਿਹਾ ਹੈ। ਉਹ ਚੜ੍ਹਾਈ ਚੜ੍ਹ ਰਹੇ ਹਨ। ਅਜਿਹੇ


ਛੱਪੜੀ ਵਿਹੜਾ

91