ਇਹ ਵਰਕਾ ਤਸਦੀਕ ਕੀਤਾ ਗਿਆ ਏ
ਗਿਰਝ
ਘਸਮੈਲੀ ਘਸਮੈਲੀ,
ਸਿਰ ਗੰਜਾ ਗੰਜਾ,
ਚੁੰਜ ਲੰਮੀ ਲੰਮੀ,
ਖੰਭ ਜੋਰੋਂ ਖੁੱਸੇ।
ਜੜ੍ਹੋਂ ਉਖੜੇ,
ਨੜਿਆਂ ਵਾਂਙ,
ਟੰਗਾਂ ਤੇ ਪੰਜੇ।
ਗੰਨੇ ਦੀ ਛਿਲ
ਬਾਂਕ ਜਿਵੇਂ
ਹੈ ਲਾਹੀ ਜਾਂਦੀ,
ਸੜਿਹਾਂਦ ਪਏ
ਮੁਰਦਾਰ ਦਾ,
ਇਹ ਮਾਸ ਖੁਰਚਦੀ,
ਲੋਹਿਆ ਲੋਹੇ ਨੂੰ ਕਟਦਾ।
੬.