ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/24

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਖੁਲ੍ਹ ਲੈਣੋਂ ਜਿਹੜਾ ਵੀ ਠਾਕੇ,
ਓਸੇ ਨੂੰ ਠੁਕਰਾ ਖਾਂ।
ਪਾਣੀ ਪਰਬਤ ਅੰਬਰ ਤਾਰੇ,
ਤੇਰੇ ਹੀ ਨੇਂ ਤੇਰੇ,
ਹਿੰਦੂ ਮੁਸਲਿਮ ਭਾਰਤ ਮੇਰਾ,
ਸ਼ੇਰਾ ਗੱਜ ਸੁਣਾ ਖਾਂ।
ਹਰ ਇਕ ਤਾਰਾ ਅਪਨੇ ਗ੍ਰਹਿ ਵਿਚ
ਆ ਕੇ ਚਮਕ ਦਿਖਾਂਦਾ।
ਭਾਰਤ ਦੀ ਅੱਖ ਦੇ ਵਿਚ ਬਹਿਕੇ
ਤੂੰ ਵੀ ਚਮਕ ਦਿਖਾ ਖਾਂ ।
ਜਾਗ ਜਵਾਨਾ ਜਾਗ ਜਵਾਨਾ,
ਉਠ ਵੀ ਕਦਮ ਵਧਾ ਖਾਂ।