ਪੰਨਾ:ਰੂਪ ਲੇਖਾ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰੂ

ਸਰੂ ਨੂੰ ਸ਼ਾਹ ਹਿੰਦ ਵਿਚ ਲਿਆਏ,
ਸ਼ਾਹੀ ਬਾਗੀਂ ਰੇ ਲਾਏ।

ਮਰਮਰ ਦੇ ਫੁਹਾਰੇ ਦੇਖੇ,
ਝਰਨੇ ਪਿਆਰੇ ਪਿਆਰੇ ਦੇਖੇ।

ਚਾਣਨੀਆਂ ਵਿਚ ਨਾਚ ਰੰਗੀਲੇ
ਤੱਕੇ ਕਤਾਨੋਂ[1] ਜੋਬਨ ਉਠਦੇ।

ਜਾਮ ਸੁਰਾਹੀਆਂ ਸਾਕੀ ਤੱਕੇ,
ਪੀਂਦੇ ਤੱਕੇ ਮੋਮਨ ਪੱਕੇ।

ਕੰਧਾਂ ਦੇ ਵਿਚ ਸ਼ਾਹਾਂ ਡਕਿਆ,
ਜਨਤਾ ਦੇ ਵਲ ਜਾ ਨਾ ਸਕਿਆ।

ਸੁਣ ਨਹੀਂ ਸਕਿਆ ਸੱਦ ਮਿਰਜ਼ੇ ਦੀ
ਜਾਤਾ ਨਹੀਂ ਸੂ ਗਿੱਧਾ ਹੈ ਕੀ?

ਨਿੱਤ ਹੈਂਕੜ ਦੀ ਬੋ ਸੰਗ ਸੜਿਆ,
ਲੋਕਾਂ ਦੇ ਨਹੀਂ ਵਿਹੜੇ ਵੜਿਆ।

ਰੁਖ ਰੱਖਾ ਜਿਹਾ ਜਾਪ ਰਿਹਾ ਹੈ
ਪਰਦੇਸੀ ਦੇ ਵਾਂਝ ਖੜਾ ਹੈ।



੧੧.

  1. ਉਹ ਕਪੜਾ ਜਿਹੜਾ ਚਾਨਣੀ ਰਾਤ ਵਿਚ ਫਿਸ ਜਾਂਦਾ ਸੀ।