ਪੰਨਾ:ਰੂਪ ਲੇਖਾ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਗੁਲਦਸਤਾ

ਕਹਿੰਦੇ ਨੇ ਸ਼ੇਖ ਫਰੀਦ ਪਏ,
ਬਿਰਹੋਂ ਬਿਨ ਕਿਸ ਨੇ ਪਾਇਆ ਹੈ?
ਸ਼ੁਧ ਹੋਇਆ ਨਹੀਂ ਕੁਠਾਲੀ ਵਿਚ,
ਓਹ ਕੁੰਦਨ ਕਿਵੇਂ ਕਹਾਇਆ ਹੈ?
ਡਰ ਨਹੀਂ ਹੈ ਰਾਤ ਹਨੇਰੀ ਦਾ,
ਭਉ ਲੱਥਾ ਸ਼ੂਕਦੇ ਦਰਿਆ ਦਾ।
ਓ ਸਾਕੀ ਅੱਖਾਂ ਖੁਲ੍ਹ ਗਈਆਂ,
ਮੈਨੂੰ ਕੀ ਅਜ ਪਿਆਇਆ ਹੈ।
ਹਾਫਿਜ਼ ਨੂੰ ਪੁੱਛਿਆ ਮੁੱਲਾਂ ਨੇ,
ਕਿਉਂ ਸ਼ੇਅਰ ਯਜ਼ੀਦੀ ਮੂੰਹ ਲਾਇਆ?
"ਜੀ ਮੈਂ ਤੇ ਕੂੜੇ ਦੇ ਵਿੱਚੋਂ,
ਸਾਹਿੱਤਕ ਲਾਲ ਬਚਾਇਆ ਹੈ।"
ਮਜਲਿਸ ਲੱਗੀ ਸਾਕੀ ਬਾਝੋਂ,
ਟੋਟੇ ਪਏ ਹੋਣ ਸੁਰਾਹੀਆਂ ਦੇ।
ਕਈ ਚਤੁਰ ਸਿਆਣੇ ਕਹਿੰਦੇ ਨੇਂ:-
"ਏਥੇ ਹੀ ਸੀ ਔਹ ਆਇਆ ਹੈ।"
ਮੁਖ ਬਾਝੋਂ ਛਾਇਆ ਭਟਕਦੀ ਸੀ
ਤਕਦੇ ਹੀ ਟਿੱਕੀ ਹੋਈ ਹੈ।

੨੧.