ਪੰਨਾ:ਰੂਪ ਲੇਖਾ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚਾਹੁੰਦਾ ਨਹੀਂ ਚਲਾਕੀ
ਦੇ ਨਾਲ ਕੋਈ ਖਾਏ।
ਇਹ ਲੋਚਦਾ ਹੈ ਹਰ ਇਕ,
ਪੇੈਰੀਂ ਖੜਾ ਹੋ ਜਾਏ।
ਰਿਸ਼ੀਆਂ ਵੈਰਾਗ ਕਰਕੇ,
ਮਿਥਿਆ ਕਿਹਾ ਜਗਤ ਸੀ।
ਇਹਨੇ ਵਿਚਾਰ ਡਿੱਠਾ,
ਹਰ ਸ਼ੈ ਬਦਲਦੀ ਜਾਂਦੀ।
ਬਦਲਣ ਤੇ ਮਿਥਿਆ ਵਿਚ,
ਹੈ ਭੇਤ ਬਹੁਤ ਸਾਰਾ।
ਓਹ ਜ਼ਿੰਦਗੀ ਬਣਾਉਂਦਾ,
ਇਹ ਦਿਲ ਬੁਝਾਉਣ ਹਾਰਾ।
ਬਦਲਣ ਦਾ ਫਲਸਫਾ ਤਾਂ,
ਅਮਲਾਂ ਲਈ ਵੰਗਾਰੇ।
ਜਿੰਦ ਦੇ ਕੇ ਜਗਤ ਖਾਤਰ,
ਮੁੜ ਮੌਤ ਨੂੰ ਸਵਾਰੇ।



੩੭.