ਪੰਨਾ:ਰੂਪ ਲੇਖਾ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਲ ਹਕੀਕਤ ਰਾਏ ਜੀ ਦੀ
ਬਾਲੀ ਚਿਖ਼ਾ ਜਿੰਨ੍ਹੇ ਵਿਚ ਛਾਤੀ।
ਜਿਹੜੀ ਵੈਣ ਅਨੋਖੇ ਪਾਉਂਦੀ,
ਨੈਣੋਂ ਦਿਲ ਦੇ ਵਹਿਣ ਵਹਾਉਂਦੀ।
ਜਿਸ ਦੇ ਢੋਲੇ, ਮਾਹੀਏ, ਟੱਪੇ,
ਇਸ਼ਕੀ ਬੇੜੀ ਦੇ ਲਈ ਚੱਪੇ।
ਜਿਦ੍ਹੀ ਬੁਝਾਰਤ ਸਨ ਪਰਚਾਉਂਦੀ,
ਨਾਲ ਸਿਆਣਪ ਅਕਲ ਸਿਖਾਉਂਦੀ,
ਜਿਹੜੀ ਨੱਚਦੀ ਗਿੱਧੇ ਪਾ ਪਾ,
ਜਿਹੜੀ ਮੱਚਦੀ ਵਾਰਾਂ ਗਾ ਗਾ।
ਦੇਂਦੀ ਅਤੀ ਰਸੀਲੇ ਹੋਕੇ,
ਆੜੂਆਂ ਨੂੰ ਆਖੇ ਪੇੜੇ।
ਜਿਦ੍ਹੇ ਸੁਹਾਗਾਂ ਘੋੜੀਆਂ ਕਰ ਕੇ,
ਹੋ ਜਾਂਦੇ ਨੇਂ ਪੱਕੇ ਰਿਸ਼ਤੇ।
ਜਿਦ੍ਹੇ ਅਖਾਣਾਂ ਦੀਆਂ ਖਾਣਾਂ,
ਲਾਉਣ ਬਹਾਰਾਂ ਨੀਤੀ ਦੀਆਂ।
ਗਾਧੀ ਬੈਠਾ ਜਿਨੂੰ ਧਿਆਏ,
ਹਲ ਵਾਹੁੰਦਾ ਜਿਸ ਦੇ ਗੁਣ ਗਾਏ,
ਬਾਲ ਨਿਆਣਾ ਬੋਲ ਸਿਞਾਣੇ,
ਅਨਪੜ੍ਹਿਆ ਵੀ ਰਮਜ਼ ਪਛਾਣੇ।
ਦੱਸੋ ਓਹਨੂੰ ਕਿਵੇਂ ਭੁਲਾਵਾਂ,
ਅਪਣੀ ਆਬ ਨੂੰ ਆਪ ਗਵਾਵਾਂ।


੪੮.