ਸਮੱਗਰੀ 'ਤੇ ਜਾਓ

ਪੰਨਾ:ਰੂਪ ਲੇਖਾ.pdf/93

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਪਿੱਛੋਂ ਹੋਰ ਤ੍ਰੱਕੀ ਕੀਤੀ,
ਜੀਵਨ ਜੁਗਤਾਂ ਨਜ਼ਰੇ ਪਈਆਂ,
ਹੱਕਦਾਰਾਂ ਲਈ ਲੱਕ ਬੰਨ੍ਹ ਲੀਤਾ,
ਗੀਤਾ ਰਚ ਹੋਇਓਂ ਭਗਵਾਨ।੪।

ਅਪਣੇ ਹੱਥੀਂ ਮੇਟ ਨ ਹਸਤੀ।
ਅਪਣੇ ਇਲਮੋਂ ਅਪਣੀ ਅਕਲੋਂ,
ਜਗਤ ਵਸਾਉਣੀ ਸਿਆਸਤ ਛਡ ਕੇ,
ਭੁਲ ਗਿਓਂ ਕਿਉਂ? ਭਰਮ ਪਿਓਂ ਕਿਉਂ?
ਹਰ ਇਕ ਗੁਣ ਨੂੰ ਹਰ ਇਕ ਸਿਫ਼ਤ ਨੂੰ,
ਪਰ੍ਹਾਂ ਸਮਝ ਤੋਂ ਦੂਰ ਕਿਆਸੋਂ,
ਜਾਨਣ ਕਰ ਕੇ ਮਾਨਣ ਕਰ ਕੇ,
ਹੱਥ ਤੇ ਹੱਥ ਧਰ ਬੈਠ ਗਿਆ ਹੈਂ।
ਅੱਝਾ ਬਣਿਓਂ ਸਹਿਮ ਸਹਿਮ ਕੇ,
ਆਖ ਰਿਹਾ ਹੈਂ "ਮੈਂ ਕਤਰਾ ਹਾਂ",
ਮੈਂ ਆਖਾਂ ਤੂੰ ਓਹ ਕਤਰਾ ਹੈਂ
ਜਿਸ ਵਿਚ ਸਾਗਰ ਲਹਿਰਾਂ ਲਾਣ।੫।


੭੯.