ਪੰਨਾ:ਰੂਪ ਲੇਖਾ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੰਗੀਤ-ਰੈਣ

ਸਰਦਾਰ ਸੋਭਾ ਸਿੰਘ ਆਰਟਿਸਟ ਨੇ ਕਾਲੀ ਜ਼ਮੀਨ
ਕਰ ਕੇ ਗਿਣਤੀ ਦੇ ਸਫੈਦ ਖਤਾਂ ਨਾਲ
ਤਸਵੀਰ ਵਾਹੀ ਹੈ।

ਪਾ ਲਈ ਹੈ ਚੰਨ ਦੀ ਹੀ
ਬਾਂਕ ਸਾਉਲੀ ਰਾਤ ਨੇ।
ਹੁਸਨ ਦਾ ਹੈ ਰਾਜ਼ ਦੱਸਿਆ,
ਸਤਿ ਸ਼ਿਵ ਦੀ ਜ਼ਾਤ ਨੇ।
ਸਾਜ਼ ਸੁਰ ਕਰਦੀ ਜਿਵੇਂ ਹੈ,
“ਰੂਪ” ਹੁਸਨਾਂ ਦੀ ਪਰੀ।
ਹੁਨਰ ਨੇ ਰੰਗ ਲਾਇਆ,
ਦੋ ਚਾਰ ਲੀਕਾਂ ਨਾਲ ਹੀ।
ਹੋ ਰਿਹਾ ਨਹੀਂ ਰਾਗ ਤਾਂ ਵੀ,
ਮੈਂ ਹਾਂ ਸੁਣਦਾ ਜਾ ਰਿਹਾ।
ਤਿੰਨ ਕਲਾਂ ਦੇ ਮੇਲ ਤੋਂ,
ਆਨੰਦ ਅਨੋਖਾ ਪਾ ਰਿਹਾ।

੮੦.