ਪੰਨਾ:ਲਕੀਰਾਂ.pdf/102

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਹ ਓ ਰਬਾ ਤੇਰੇ ਰੰਗ
ਸਿਰੋਂ ਨੰਗੀਆਂ ਮੁਟਿਆਰਾਂ ਜਾਵਨ
ਨ ਕੋਈ ਭੈ, ਤੇ ਨ ਕੋਈ ਸੰਗ
ਮੂੰਹ ਦੇ ਉਤੇ ਮਲਿਆ ਆਟਾ
ਘਰ ਦੇ ਵਿਚ ਪਈ ਭੁਜਦੀ ਭੰਗ
ਅਜ ਚੜ੍ਹੀ ਉਹ ਸੈਰ ਦੇ ਉਤੇ
ਕਲ ਜਿਦੀ ਸੀ ਹੋਈ ਮੰਗ
ਮਿਲਾਂ ਦੇ ਜੋ ਮਾਲਕ ਹੈ ਸਨ
ਹੋਏ ਫਿਰਦੇ ਨੰਗ ਧੜੰਗ
ਪੈਸੇ ਚਾਰ ਨੇ ਜਿਸਦੇ ਪਲੇ
ਭੋਏਂ ਉਤੇ ਨਹੀਂ ਲੌਂਦਾ ਟੰਗ
ਕਰਦਾ ਫਿਰਦਾ ਬੜੇ ਗ਼ਮਾਠ
ਵਾਹ ਵਾਹ ਰੰਗ ਤੇਰੇ ਭਗਵਾਨ

ਵਾਹ ਲਾਈ ਇਹ ਖੂਬ ਪਨੀਰੀ
ਅਪਣੇਂ ਵਰਗਾ ਕੋਈ ਨ ਜਾਣੇਂ
ਇਸ ਦੁਨੀਆਂ ਦੀ ਸ਼ਾਨ ਅਮੀਰੀ

ਇਕਸੌਤਿੰਨ