ਪੰਨਾ:ਲਕੀਰਾਂ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਨਾਂ ਸ਼ਗਨ ਦੇ ਗਾਨੇਂ ਬੱਨ ਕੇ
ਡੋਲੇ ਅਜੇ ਲਿਔਨੇਂ ਹੈ ਸਨ
ਜਿਨਾਂ ਕੁੜੀਆਂ ਚਾਅ ਦੇ ਅੰਦਰ
ਰੰਗਲੇ ਚੂੜੇ ਪੌਨੇਂ ਹੈ ਸਨ
ਜਿਨਾਂ ਮਾਵਾਂ ਚਾਅ ਦਿਲਾਂ ਦੇ
ਆਸਾਂ ਨਾਲ ਪੁਜਾਨੇ ਹੈ ਸਨ
ਜਿਨਾਂ ਸਦੀਆਂ ਖੁਸ਼ੀ ਦੇ ਅੰਦਰ
ਗੀਤ ਅਨੋਖੇ ਗਾਨੇ ਹੈ ਸਨ
ਜਿਨਾਂ ਵੀਰਾਂ ਭੈਣਾਂ ਤਾਈਂ
ਵਾਗ ਫੜਾਈ ਦੇਣੀ ਹੈ ਸੀ
ਦਿਲ ਵਿਚ ਰਖੀ ਸਾਂਭ ਕੇ ਸੱਧਰ
ਕੋਈ ਕਿਸੇ ਨੂੰ ਕਹਿਨੀ ਹੈ ਸੀ
ਵੀਰ ਚੜੇ ਹੋਏ ਘੋੜੀਆਂ ਉਤੇ
ਭੈਣਾਂ ਵਾਗਾਂ ਫੜੀਆਂ ਹੋਈਆਂ
ਕੰਤਾਂ ਵਾਲੀਆਂ ਵਿਚ ਦਲੀਜ਼ਾਂ
ਰਹੀਆਂ ਉਡੀਕਨ ਖੜੀਆਂ ਹੋਈਆਂ
ਜੋ ਕੁਛ ਹੋਇਆ ਨਾਲ ਇਨ੍ਹਾਂ ਦੇ
ਉਹ ਕੁਛ ਹੁਣ ਤੇ ਕਿਆ ਨਹੀਂ ਜਾਂਦਾ
ਦਿਲ ਵਿਚ ਸਭ ਕੁਛ ਆਇਆ ਹੋਇਆ
ਕਰੋ ਬਿਨਾਂ ਹੁਣ ਰਿਹਾ ਨਹੀਂ ਜਾਂਦਾ

ਇਕਸੌਅਠ