ਪੰਨਾ:ਲਕੀਰਾਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਜਨ ਲਈ ਹਾਂ ਅਸੀਂ ਭਿਰਾ ਸਕੇ,
ਪੁਠਾ ਕਦੀ ਪ੍ਰਵਾਹ ਨਹੀਂ ਵਹਿਨ ਦੇਨਾ।
ਸਰੂ ਜਿਹੀਆਂ ਜਵਾਨੀਆਂ ਹੁੰਦਿਆ ਏ,
ਨਹੀਂ ਕੋਈ ਭੂੰਡ ਗੁਲਾਬ ਤੇ ਬਹਿਨ ਦੇਣਾ।
ਅੱਸੀ ਲਖਾਂ ਦੇ ਜੀਊਦਿਆਂ ਜਾਗਦਿਆਂ,
ਕਦੀ ਪੰਥ ਗੁਲਾਮ ਨਹੀਂ ਰਹਿਨ ਦੇਨਾ।


ਅਸੀਂ ਪੰਜੇ ਨਨਕਾਣੇ ਨੂੰ ਲੈਣ ਦੇ ਲਈਂ,
ਸੱਥਰ ਵਾਂਗਰਾਂ ਪੋਸ਼ ਵਿਛਾ ਦਿਆਂ ਗੇ।
'ਸੇਵਕ' ਸੀਸ ਨੂੰ ਰਖ ਕੇ ਤਲੀ ਉਤੇ,
ਖਾਤਰ ਪੰਥ ਦੀ ਜਾਨ ਲੜਾ ਦਿਆਂ ਗੇ।