ਪੰਨਾ:ਲਕੀਰਾਂ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗ਼ਦਾਰ ਨਾ ਬਣ

ਜੇ ਨਹੀਂ ਫੁਲ ਗ਼ੁਲਾਬ ਦੇ ਬਣਨ ਜੋਗਾ,
ਚੁਭਨ ਵਾਸਤੇ ਕਿਸੇ ਨੂੰ ਖਾਰ ਨ ਬਣ।
ਜੇਕਰ ਨਹੀਂ ਮੁਹੱਬਤ ਦੇ ਕਰਨ ਵਾਲਾ,
ਝੂਠਾ ਯਾਰ ਬਣ ਕੇ ਮਿਤਰ-ਮਾਰ ਨ ਬਣ।
ਜੇਕਰ ਫਟਾਂ ਤੇ ਮਰਹਮ ਨਹੀਂਲਾ ਸਕਦਾ,
ਫਟ ਕਰਨ ਨੂੰ ਤਾਂ ਤਲਵਾਰ ਨ ਬਣ।
ਸੇਵਕ ਅਣਖ ਤੇ ਆਨ ਜੇ ਸ਼ਾਨ ਰਖੇ,
ਘਾਤਕ ਦੇਸ਼ ਦੀ ਕੌਮੀ ਗ਼ਦਾਰ ਨ ਬਣ।

ਇਕਾਸੀ