ਪੰਨਾ:ਲਕੀਰਾਂ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿਨਾਂ ਬਿਸਤਰਿਓਂ ਰਾਤ ਨੂੰ ਪੈਣ ਭੁੰਜੇ
ਗਲ ਵਿਚ ਕੋਟ ਪਤਲੂਣ ਤੇ ਟਾਈ ਦਿਸੇ
ਹੈਟ ਬੂਟ ਤੋਂ ਬੜੇ ਰਈਸ ਜਾਪਠ
ਪਈ ਖੀਸਿਆਂ ਵਿਚ ਨ ਪਾਈ ਦਿਸੇ
ਰੋਸ਼ਨ ਨਾਮ ਦੁਪਹਿਰੀ ਨ ਨਜ਼ਰ ਆਵੇ
ਸ਼ੇਰ ਸਿੰਘ ਤੇ ਡਰਨ ਪਏ ਬਿਲੀਆਂ ਤੋਂ
ਗਲੀਂ ਤੋੜਦੇ ਤਾਰੇ ਅਸਮਾਂਨ ਉਤੋਂ
ਅਕਲੋਂ ਹਾਰਦੇ ਨੇ ਸ਼ੇਖ ਚਿਲੀਆਂ ਤੋਂ
ਦੇਸੀ ਟਟੂ ਦੁਲਤੇ ਨੇ ਖੁਰਾ-ਸਾਨੀ
ਗਿਆ ਸੁਖ ਤੇ ਆਨ ਅਜ਼ਾਬ ਹੋਇਆ
ਅਠਾਂ ਸਠਾਂ ਦੇ ਏਥੇ ਨੇ ਮੇਲ ਹੋਏ
ਚਿਟੀ ਦਾੜੀ ਤੇ ਆਟਾ ਖਰਾਬ ਹੋਇਆ
ਮਿਤਰ ਜਿਹੜੇ ਮੁਹੱਬਤ ਦੇ ਕਰਨ ਵਾਲੇ
ਸਮੇਂ ਗੇੜ ਖਾਦਾ ਮਿਤਰ-ਮਾਰ ਬਣ ਗਏ
ਦੇਸ਼ ਭਗਤ ਅਜ਼ਾਦੀ ਦੇ ਜੋ ਆਸ਼ਕ
ਅਖੀਂ ਵੇਖੀਏ ਓਹੋ ਗ਼ਦਾਰ ਬਣ ਗਏ
ਹਥੋਂ ਸਖਣੇਂ ਰਿਹਾ ਨ ਕੁਝ ਪਲੇ
ਅਗੇ ਹੋਰਨਾਂ ਦੇ ਪਲੇ ਪੌਣ ਲਗੇ
ਸੁਥਰੇ ਅਣਖ ਤੋਂ ਹਥ ਨੇ ਧੋ ਬੈਠੇ
ਹਥੀਂ ਸਖਨੇਂ ਡੌਰੂ ਵਜੌਨ ਲਗੇ।

ਨੜਿਨਵੇ