ਪੰਨਾ:ਲਹਿਰਾਂ ਦੇ ਹਾਰ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਰਤ ਛੱਡ ਬੈਠੀ ਹੋਰ ਆਹਰ ਸਾਰੇ,
ਦੇਖਣ ਦੇਖਣ ਦੀ ਲੱਗ ਗਈ ਇਕ ਕਾਰੇ।
ਅੱਖਾਂ ਅੱਡੀਆਂ ਅੱਥਰੂ ਨਾਲ ਭਰੀਆਂ,
ਕਦੇ ਉਛਲ ਉਮਾਹ ਤੇ ਆਸ ਹਰੀਆਂ*।
ਕਦੇ ਤੰਘ ਦੇ ਵਿੱਚ ਉਦਾਸ ਹੋਈਆਂ,
ਕਦੇ ਸਿੱਕ ਦੇ ਵਿੱਚ ਨਿਰਾਸ਼ ਹੋਈਆਂ।
ਕਦੇ ਸੱਧਰਾਂ ਸੁੱਖਣਾਂ ਨਾਲ ਸਰੀਆਂ,
ਰੁਮਕੇ ਆਸ ਦੇ ਨਾਲ ਸਨ ਕਦੇ ਠਰੀਆਂ,
ਰਹੀਆਂ ਲੱਗੀਆਂ ਰਾਹ ਤੁਕਾਂਦੀਆਂ ਏ,
ਦਿਨੇ ਰਾਤ ਹੀ ਘੀ ਘਾਦੀਆਂ ਏ।
ਤੱਕ ਤੱਕ ਕੇ ਤਕਦੀਆਂ ਬੱਝ ਗਈਆਂ,
ਹਿੱਲਣ ਜੁੱਲਣ ਤੇ ਝਮਕਣਾ ਭੁੱਲਗਈਆਂ।
ਖਾਣਾ ਪੀਣਾ ਤੇ ਸੋਵਣਾ ਨੱਸ ਗਇਆ,
ਕੰਮ ਕਾਜ ਤੇ ਆਹਰ ਸਭ ਭੁੱਸ ਪਇਆ।
ਲੱਗੀ ਦੇਹ ਕੁਮਲਾਣ ਤੇ ਹੋਣ ਲਿਸੀ।
ਲਿੱਸੀ ਹੋਂਵਦੀ ਕਾਂਨੇ ਦੇ ਵਾਂਗ ਦਿੱਸੀ।
ਨੈਣ ਰਹੇ ਗੱਡੇ ਓਸੇ ਰਾਹ ਉੱਤੇ,
ਵਰੋ ਬੀਤ ਚੁੱਕੇ ਜਿਹੜੇ ਨਹੀਂ ਸੁੱਤੇ।
ਸਾਰੀ ਦੇਹ ਹੁਣ ਲਗੀ ਤਲੀਲ ਹੋਵਣ
ਖਰ ਖੁਰ ਅੰਦਰੋਂ ਅੰਦਰੇ ਲੀਨ ਹੋਵਣਾ।
ਇਕ ਇਕ ਅੰਗਨੂੰ ਆਪਣਾ ਆਪ ਦਿੱਤਾ,
ਘੁਲ ਮਿਲੇ ਤੇ ਨੈਣਾਂ ਨੂੰ ਰਸਾ ਦਿੱਤਾ।


  • ਉਮੈਦ ਵਿਚ ਸਰਦੀਆਂ।

-੯੮-