ਪੰਨਾ:ਲਹਿਰਾਂ ਦੇ ਹਾਰ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਕਰ ਉਪਕਾਰ ਲੁਟਾਂਦੀ ਆਪਾ
"ਗੁਣ ਵਾਲੀ ਕਰ ਧਈ
ਕਿਹੜੇ ਦੇਸ਼ੋਂ ਆਈ ਸੁਹਣੀ?
ਦੇਵੀਂ ਕਥਾ ਸੁਣਾਈ!
ਧਰਕੇ ਮਾਨ ਵਡੇਰਾ ਅੰਦਰ
ਗੰਗਾ ਆਖ ਸੁਣਾਇਆ:
“ਗੋਦ ਹਿਮਾਲਯ ਤੋਂ ਮੈਂ ਆਈ,
ਜੋ ਸਿਰ-ਹਿੰਦ ਸੁਹਾਇਆ
ਉੱਚਾ ਉਹ ਭਾਰਾ ਤੇ ਵੱਡਾ,
ਹੈ ਗੰਭੀਰ ਹਿਮਾਲਾ,
ਉਸ ਤੋਂ ਗੁਣ ਤੇ ਦਾਤਾਂ ਪਾਈਆਂ,
ਕੀਤਾ ਦੇਸ਼ ਸੁਖਾਲਾ
ਉਸਦਾ ਸੀ ਜੋ ਕੁਛ ਸੀ ਮੇਰਾ,
ਜੋ ਵੰਡਦੀ ਹਾਂ ਆਈ,
ਬਾਕੀ ਜੋ ਏਥੇ ਹਾਂ ਲੜਾਈ,
ਇਹ ਬੀ ਉਸ ਵਡਿਆਈ॥
ਪਾਣੀ, ਖਾਣੀ, ਬੂਟੇ, ਬੁਟੀ;
ਦਰਸ਼ਨ ਬੜੇ ਸੁਹਾਵੇ,
ਮੌਸਮ ਰੰਗ ਰੰਗੀਲੇ ਉਸ ਦੇ
ਅੰਤ ਨ ਕੋਈ ਪਾਵੇ।
ਸੁਣਕੇ ਜਸ ਵੱਡੇ ਦਾ ਵੱਡਾ
ਉੱਚੇ ਦੀ ਉਚਿਆਈ,

-੧੦੬-