ਪੰਨਾ:ਲਹਿਰਾਂ ਦੇ ਹਾਰ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਲ ਤਰੰਗ ਸਾਗਰ ਨੇ ਖਾਧਾ
ਬੋਲ ਨੱਕ ਚੜਾਈ
ਉੱਚੇ ਪਰਬਤ ਉਚਤਾ ਵਾਲੇ।
ਕੀ ਉੱਚੀ ਵਡਿਆਈ?
ਕੋਹਾਂ ਡੂੰਘੀਆਂ ਖੱਡਾਂ ਨਾਲੇ
ਘਾਟੀਆਂ ਦੂਣ ਸਵਾਈ।
ਨਾਲ ਉਚਾਣ ਨਿਵਾਣਾਂ ਰਖਦੇ
ਕੀ ਉਚਿਆਣ ਬਣਾਵੇ,
ਜਦ ਕਿ ਨਾਲ ਨਿਵਾਣ ਉਹਨਾਂ ਨੂੰ,
ਕੋਝਿਆਂ ਪਈ ਬਣਾਵੇ?
ਵਡਿਆਂ ਦੀ ਵਡਿਆਈ ਕਾਹਦੀ?
ਨਾਲ ਛੁਟਾਈ ਰਹਿੰਦੀ,
ਉਚਿਆਂ ਵਿਚ ਨੀਵਾਣ ਵਸੇਂਦੀ।
ਉਚਤਾ ਭਲੀ ਨ ਬਹਿੰਦੀ।
ਦੇਖ ਅਸਾਂ ਵਲ ਦੂਰੋਂ ਆਈਏ!
ਪੱਧਰ ਸਦਾ ਰਹਾਈਏ।
ਤੇਰੇ ਵਰਗੇ ਲੱਖਾਂ ਆਵਣ
ਆਏ ਵਿਚ ਸਮਾਈਏ।
“ਨਾਂ ਚੋਟੀ, ਨਾ ਸ਼ਿਖਰ ਦਿਖਾਈਏ,
ਨਾ ਕੋਈ ਖੱਡ, ਨ ਘਾਟੀ,
ਦੂਣ ਨ ਕੋਈ ਸਾਡੇ ਅੰਦਰ,
ਕੰਦਾ ਕਿ ਨ ਪਾਟੀ!

-੧੦੭-