ਪੰਨਾ:ਲਹਿਰਾਂ ਦੇ ਹਾਰ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਸੰਜੋਗੀ ਹੋਣ ਮੇਲ ਆ,
ਪਵਨ ਰੂਪ ਓ ਗੰਗਾ,
ਫੇਰ ਹਿਮਾਲੇ ਖੋਲੇ ਆਕੇ
ਰੂਪ ਅਰੂਪੀ ਗਾ।
ਚੋਟੀ ਟਿਕੇ ਬਰਫ ਬਨ ਚਿੱਟੀ,
ਫੇਰ ਸਮਾਧਿ ਲਗਾਵੇ,
ਪਰ ਉਹ ਕਣੀ ਵਸੇ ਜੋ ਅੰਦਰ,
ਅੰਦੋਂ ਉੱਠ ਜਗਾਵੇ।
ਕੋਈ ਚਿਣਗ ਅਗੰਮੀ ਉਸ ਨੂੰ
ਘਰ ਵਿੱਚ ਲਿਆਵੇ।
ਤਰਸ ਭਰੀ ਉਠ ਟੁਰੇ ਫੇਰ ਉਹ
ਮਿਹਰ-ਛਹਿਬਰਾਂ ਲਾਵੇ।
ਸੁਖ ਦੇਂਦੀ, ਸੁਖ ਲੈਂਦੀ ਨਾਹੀਂ,
ਦੁਖੀਆਂ ਦੁੱਖ ਮਿਟਾਂਦੀ।
ਦੇਦੀ, ਵਧਦੀ, ਵੱਡੀ ਹੁੰਦੀ,
ਵਗਦੀ ਟੁਰਦੀ ਜਾਂਦੀ!
ਏਹੋ ਕਾਰ ਅਨੁਠੀ ਹੋਈ
ਅਕਰਖ ਉਦਕਰਖੋਂ ਭਾਈ॥
ਮਿਲ ਵਿਛੁੜਣ, ਸੰਜੋਗ ਵਿਜੋਗੀ,
ਚਲੀ ਧੁਰਾਂ ਤੋਂ ਆਈ।

-੧੧੨-