ਪੰਨਾ:ਲਹਿਰਾਂ ਦੇ ਹਾਰ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਜੀਭ ਮਿਆਨੇਂ ਪਈ ਹੈ।
ਤਲਵਾਰ ਘਾਉ ਜੁ ਲਾਂਵਦੀ,
ਸੀ ਲਤਰ ਲੁਤਰੀ ਕਰਦੀ,
ਅਣਮੋਲਵੇਂ ਫਟ ਪਾਂਵਦੀ!
ਉਹ ਅੱਖ ਈਰਖ ਭਰੀ ਜੋ,
ਇਕ ਰੀਸ ਕਰ ਬੇਚੈਨ ਸੀ,
ਜੋ ਵਿੱਚ ਡਿਸ਼ਨਾਂ ਗਰਮ ਸੀ,
ਹੋ ਨੈਨ ਜੋ ਬੇਨੈਨ ਸੀ?
ਬਿਨ ਬੋਲਣੋ ਜੋ ਬੋਲਦੀ
ਬਿਨ ਜੀਭ ਫੱਟ ਲਗਾਂਵਦੀ,
ਬਿਨ ਅੱਗ ਅੱਗ ਲਗਾਂਵਦੀ,
ਬਿਨ ਮੇਘ ਮੀਂਹ ਬਰਸਾਂਵਦੀ।
ਹਸ ਦੇਂਵਦੀ, ਹਸਿਆਂਵਦੀ,
ਰੋਂਦੀ ਤੇ ਜੱਗ ਰੁਆਂਵਦੀ,
ਪਾ ਕੁੰਡੀਆਂ ਦਿਲ ਵਿੰਦੀ,
ਕਰ ਕੈਦ ਬੰਨ ਬਿਠਾਂਵਦੀ।
ਹਾਂ, ਤੀਰ ਅਣੀਆਂ ਵਾਲੜੇ,
ਬਿਨ ਧਨੁਖਬਾਣੋ ਮਾਰਦੀ,
ਤੇ ਜੀਂਵਦੇ ਨੂੰ ਕਰੇ ਬਿਸਮਿਲ,
ਬਿਸਮਿਲਾਂ ਜੀਵਾਲਦੀ।
ਉਹ ਅੱਖ ਚੈਂਚਲ-ਹਾਰ ਤਰਲੋ
ਸੌਂ ਰਹੀ ਦੋ-ਰੰਗਣੀ।

- ੧੧੪ -