ਪੰਨਾ:ਲਹਿਰਾਂ ਦੇ ਹਾਰ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ ਗੱਲਾਂ

੧੯੦੯ ਤੋਂ ਮਗਰੋਂ ਕਦੇ ਕਦੇ ਦੇ ਕੋਈ ਕੋਈ ਦਿਮਾਗ਼ੋਂ ਲੰਘੇ ਵਿਕੋਲਿੱਤ੍ਰੇ ਖਯਾਲਾਂ ਵਿਚੋਂ, ਜੋ ਸੁਤੇ ਸਿੱਧ ਕਵਿਤਾ ਦਾ ਜਾਮਾ ਪਹਿਨਦੇ ਤੇ ਕਲਮ ਨਾਲ ਅੰਕਿਤ ਹੁੰਦੇ ਗਏ, ਜੋ ਤੁਰਯਾਈ ਦੀ ਸੂਰਤ ਦੇ ਸਨ, ਇਨ੍ਹਾਂ ਸਫਿਆਂ ਵਿਚ ਦਿੱਤੇ ਗਏ ਹਨ।

ਤੁਰਯਾਈ ਇੱਕ ਛੰਦਕ ਚਾਲ ਬੰਨ੍ਹਣ ਦਾ ਜਤਨ ਹੈ, ਜਿਸ ਵਿਚ ੧,੨,੪ ਦਾ ਤੁਕਾਂਤ ਹੈ, ਤੇ ਤੀਸਰੀ ਦਾ ਨਹੀਂ। ਪਹਿਲੀ ਦੁਸਰੀ ਵਿਚ ਖਯਾਲ ਦਾ ਉਦੇ ਤੇ ਪ੍ਰਕਾਸ਼ ਦਾ ਚੜ੍ਹਾਉ ਹੈ, ਤੀਸਰੀ ਵਿਚ ਉਸ ਦੀ ਮੋੜਵੀਂ ਲਹਿਰ ਹੈ, ਤੇ ਚੌਥੀ ਵਿਚ ਭਾਵ ਪੂਰਨਤਾ ਹੈ। ਗਮਕ ਸਭਨਾਂ ਦਾ ਇਕ ਹੈ, ਪਰ ਮਾਤ੍ਰਾਂ ਦੇ ਲਿਹਾਜ਼ ਕਰਕੇ ਕਿਸੇ ਕਿਸੇ ਵਿਚ ਵਿਲੱਖਣਤਾ ਹੈ। ਫਾਰਸੀ ਕਵਿਤਾ ਵਿਚ ਇਕ ਛੰਦ ਹੈ 'ਰੁਬਾਈ', ਤੁਰਯਾਈ ਦੀ ਚਾਲ ਉਸ ਵਰਗੀ ਹੈ, ਵਜ਼ਨ ਹੂ-ਬ-ਹੂ ਨਹੀਂ।

ਏਹ ਖਯਾਲ ਜੋ ਕਿਸੇ ਖਾਸ ਮਜ਼ਮੂਨ ਆਰਾਈ, ਖਾਸ ਵਿਸ਼ੇ ਵਰਣਨ ਵਾਸਤੇ ਨਹੀਂ ‘ਘਾਹ-ਪੱਤੀਆਂ' ਤੇ ਜਿਵੇਂ ਤੇਲ ਦੇ ਤੁਪਕੇ ਆ ਡਲਕਦੇ ਲਿਖੇ ਗਏ, ਪਰ ਹਨ, ਤਿਵੇਂ ਇਨ੍ਹਾਂ ਦਾ ਪ੍ਰਕਾਸ਼ ਹੈ ਤੇ ਤੇਲ ਦੇ ਸੂਰ ਸਮਰਪਤ ਵਜੂਦ’ ਵਾਂਨੂੰ ਏਹ ਸਭਿ ਮਹਿ ਜੋਤਿ ਜੋਤਿ ਹੈ ਸੋਇ ਦੀ ‘ਦਰਸ਼ਨ ਤਾਂਘ’’ ਨੂੰ ਸਮਰਪਤ ਹਨ।

੨੧ ਮਾਰਚ ੧੬੨੧] ਕਰਤਾ