ਪੰਨਾ:ਲਹਿਰਾਂ ਦੇ ਹਾਰ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਿਸਦੀ ਹੈ ਅਜ ਸਾਨੂੰ
ਕਰੀਏ ਆ, ਹੋਰ ਕੋਈ
ਸੁਖਦਾਇ ਵਿਚਾਰਾ!
ਸੱਚੀ ਵਿਚਾਰ ਦੱਸਾਂ,
ਕੌੜੀ ਨ ਮੰਨ ਲੈਣੀ,
ਉਸ ਦੇ ਹੈ ਵਿਚ ਦਰੁ
ਸੱਚਾ ਉਹੀ ਹੈ ਚਾਰਾ।
ਸਚ ਬੋਲਣਾ ਹੈ ਸੌਖਾ,
ਸੁਣਨਾ ਕਠਨ ਹੈ ਭਾਰਾ
ਸਹਾਰ ਲੈਣਾ
ਉਸ ਤੋਂ ਬੀ ਵੱਧ ਖਾਰਾ
ਸੱਚਾ ਨਹੀਂ ਓ ਜਿਸਨੂੰ
ਲੱਗਾ ਨਹੀਂ ਸੁਹਾਵਾ
ਸੱਚ, ਬੋਲ ਹੀ ਹੈ ਜਾਣੇ,
ਸੁਣਕੇ ਹੋ ਬੇ-ਸਹਾਰਾ॥
ਸੱਚੀ ਸੁਣੀ ਸਹਾਰੀਂ,
ਮੰਨੀਂ ਰਿਦੇ ਸੁਖਾਵੀਂ
ਮਿਟ ਜਾਇ ਰੋਗ ਸਾਰਾ,
ਚਿੰਤਾ ਰਹੇ ਨ ਕਾੜ੍ਹਾ
ਖਿੜਿਆ ਚਮਨ ਤੂੰ ਡਿੱਠਾ,
ਮੋਹੀ ਨੇ ਨੇਹੁ ਲਾਯਾ
ਬੇ-ਲਾਗ ਪ੍ਰੇਮ ਕੀਤਾ,

-੧੪-