ਪੰਨਾ:ਲਹਿਰਾਂ ਦੇ ਹਾਰ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੜਖੇੜ ਹੋ ਰਹੀ ਹੈ।
ਆਸਾ ਕਰੋ ਕਿਵੇਂ ਹੀ,
ਕਰਦਾ ਸਮਾਂ ਹੈ ਹੋ,
ਚਿਤਵੋ ਰਿਦੇ ਕੁਛ ਹੋਰੋਂ
ਹੁੰਦੀ ਓਵੇਂ ਨਹੀਂ ਹੈ।
ਬਣਕੇ ਫਦੋਕ ਇਸਦੀ
ਸੌਂਦਰਯਤਾ ਦੀ ਕੁੰਡਣ,
ਲਿਵਲਾਇ ਨੇਹੁੰ ਪਾਲਣ,
ਜਯੋਂਦਿਆਂ ਮਰਨ ਜਿਹੀ ਹੈ
ਬਿਰਹੋਂ ਕਟਾਰ ਸਹਿਣੇ,
ਹਾਵੇ ਉਡੀਕ ਤਰਸਣ,
ਸਿੱਕਣ, ਨਿਤਾਸ, ਕਸਣ
ਕਿਸ ਅਰਥ ਲੈ ਲਈ ਹੈ?
ਸ਼ੌਕੇ ਜਿ ਇਕ ਝਾਕਾ,
ਖਾ ਘਾਉ ਪਟਕਣਾ ਹੈ,
ਇਕ ਰਸ ਨ ਮੇਲ ਹੋਣਾ,
ਪੀਤੀ ਕਹੋ ਕਹੀਂ ਹੈ?
ਇਕ ਰਸ ਨਹੀਂ ਜੁ ਰਹਿੰਦਾ,
ਤਰਸਾਉਂਦਾ, ਸਿਕੇਂਦਾ
ਖਿੱਦ ਦੇ ਵਾਂਕ ਸਟਦਾ,
ਧੁਰ ਬਾਣ ਏ ਪਈ ਹੈ,
ਉਸ ਤੋਂ ਉਦਾਸ ਹੋਣਾ,

-੧੪੬-