ਪੰਨਾ:ਲਹਿਰਾਂ ਦੇ ਹਾਰ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂਡਾ ਪਿਆਰਾ।

ਮੈਂ ਕੁੱਠੀ ਮੈਂ ਵਿੰਨੀ ਵੇ ਲੋਕਾ!
ਉਸ ਕਲਗੀ ਦੀਆਂ ਅਣੀਆਂ,
ਮੈਂ ਜੇਹੀ ਜਿਨੇ ਲੱਖ ਪਰੋਤੀ,
ਲੱਖ ਖਲੋਤੀਆਂ ਤਣੀਆਂ;
ਵਿਝ ਦਿਲ, ਹੋਰ ਵਿਝੀਵਣ ਚਾਹੇ,
ਪੀੜ ਛਿੜੇ ਰਸ ਚਾੜੇ,
ਜਿੰਦ ਨਵੀਂ ਇਕ ਜਾਗੋਨੀ, ਚੁਖ ਚੁਖ,
ਉਸ ਹੀਰੇ ਦੀਆਂ ਕਣੀਆਂ॥੬॥

ਤਯਾਰੀਆਂ।



ਰਾਂਝਾ ਬੈਠਾ ਤਖਤ ਹਜ਼ਾਰੇ
ਨਾਲ ਭਾਬੀਆਂ ਅੜਦਾ,
ਕਾਸਾ ਅਜੇ ਚੱਕ ਹੈ ਚੜਿਆ
ਹੱਥ ਘੁਮਿਆਰ ਉਸ ਘੜਦਾ,
ਹੀਰ ਸੁਰਾਹੀ ਧਉਣ ਨਿਵਾਈ
ਖਲੀ ਉਨਾਂ ਦੀ ਕੰਧੀ
ਸ਼ਹੁ ਦਰਯਾ ਵਗੇ ਨਹੀਂ ਅਟਕੇ
ਤੁਪਕਾ ਤੁਪਕਾ ਖੜਦਾ॥੭॥

- ੧੨ -