ਪੰਨਾ:ਲਹਿਰਾਂ ਦੇ ਹਾਰ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘ਦਸ਼ਾ ਆਪਣੀ ਕਿਤਨੀ ਪਲਟੇ
ਔਗੁਣ ਘੇਰੇ, ਰੋਗ ਫਸੇ,
ਧਿਰਕਾਰੀ ਸਭ ਜਗ ਤੋਂ ਜਾਵੇ
ਪਯਾਰੀ ਫਿਰ ਅਪਣੱਤ ਲਗੇ
ਤਿਉਂ ਤੂੰ ਪਯਾਰੀ ! ਆਪੇ ਵਾਂਝੂ,
ਹਰ ਵੇਲੇ ਹਰ ਹਾਲ ਰਹੇਂ,
ਕਾਰਣ ਦੱਸ ਸਕਾਂ ਨਾ, ਵਾਰੀ !
ਸਮਝ ਲਵੋ ਜੋ ਵਾਕ ਕਰੇ ॥੧੨੦
ਵਾਕ ਅਧੁਰੇ, ਜੀਭ ਨਿਮਾਣੀ,
ਦਿਲ ਤਕ ਇਸਦੀ ਪਹੁੰਚ ਨਹੀਂ।
ਦਿਲ ਨੂੰ ਦਿਲ ਆਪੇ ਹੈ ਜਾਣੇ,
ਝਲਕ ਦਿਲੀਂ ਪਰਤੀਜ ਰਹੀ ।
ਦਿਲ ਮੇਰਾ ਇਹ ਆਖੇ:- ਤੈਨੂੰ
ਪੁਸ਼ਪਾ-ਵਤੀ ਪਿਆਰ ਕਰੇ,
ਪਰ ਇਕ ਵੇਰ ਜਿ ਮੂੰਹੋ ਆਖੇ
ਘੁੰਮਣ ਘਰੋਂ ਪਾਰ ਕਰੇ ।
ਪੁਸ਼ਪਾਵਤੀ:ਮੈਂ ਕੀ ਕਹਾਂ ?
ਆਖ ਨਾ ਸੱਕਾਂ
ਪੇਮ ਆਪ ਦਾ ਬਹੁਤ ਘਣਾਂ,
ਜੀਭ ਮਾਸ ਦੀ ਬੋਟੀ ਹੈਵੇ,
ਦਿਲ ਗੰਗਾ ਹੈ ਜੀਭ ਬਿਨਾਂ ।

-੧੬੭-