ਪੰਨਾ:ਲਹਿਰਾਂ ਦੇ ਹਾਰ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੋਰ

ਮੋਰ ਹਿੰਦੁਸਤਾਨ ਦਾ ਪੁਰਾਣੇ ਤੋਂ ਪੁਰਾਣੇ ਸਮਿਆਂ ਦਾ ਵਾਸੀ ਹੈ, ਇੱਥੇ ਤਾਂਈਂ ਕਿ ਸੁਲੇਮਾਨਪਾਤਸ਼ਾਹ ਨੇ ਪਲਸਤੀਨ ਵਿੱਚ ਮੋਰ ਹਿੰਦੁਸਤਾਨ ਵਿੱਚੋਂ ਮੰਗਵਾਕੇ ਵਸਾਏ ਸਨ। ਸੁੰਦਰਤਾ ਵਿਚ ਇਸ ਪੰਛੀ ਦੀ ਇਤਨੀ ਕਦਰ ਹੈ ਕਿ ਕਲਾ ਕੌਸ਼ਲ ਯਾ ਕੋਮਲ ਉਨਰਾਂ ਵਾਲਿਆਂ ਮੋਰ ਨੂੰ ਸੁੰਦਰਤਾ ਦਾ ਇਕ ਨਿਸ਼ਾਨਾ ਤੇ ਨਮੂਨਾ ਬਨਾਯਾ ਹੈ । ਜਿਥੇ ਸੁੰਦਰਤਾ ਦਾ ਨਜ਼ਾਰਾ ਯਾ ਕੋਈ ਰੰਗ ਖਿੱਚਦੇ ਹਨ, ਮੋਰ ਕਿਸੇ ਨ ਕਿਸੇ ਰੰਗ ਵਿੱਚ ਅਕਸਰ ਨਾਲ ਪਾ ਦੱਸਦੇ ਹਨ । ਇਸ ਦੀ ਕਲਗੀ ਅਤੇ ਸ਼ਾਨਦਾਰ ਹੁਣੇ ਤੋਂ ਸੁਹਣੇਖੰਭਾਂ ਦੀ ਫਬਨ, ਇਸ ਪਰ ਜਦੋਂ ਇਹ ਪੈਲਾਂ ਪਾ ਪਾ ਦੱਸਦਾ ਹੈ ਉਸ ਵੇਲੇ ਦਾ ਹੁਸਨ ਨਜ਼ਾਰਾ ਇਸ ਨੂੰ ਮਨੁੱਖ ਮਾਤ ਦਾ ਪਿਆਰਾ ਬਨਾ ਗਿਆ ਹੈ, ਇਸੇ ਕਰਕੇ ਹਿੰਦੁਸਤਾਨ ਦੇ ਲੋਕ ਇਸ ਨੂੰ ਮਾਰਦੇ ਨਹੀਂ, ਮਾਰਨ ਦੀ ਥਾਂ ਸਰ ਰੱਖੜਾ ਕਰਦੇ ਹਨ ਤੇ ਮਾਰਨ ਵਾਲੇ ਨੂੰ ਦੰਡਿਤ ਕਰਦੇ ਹਨ । ਦੇਸੀ ਰਿਆਸਤਾਂ ਵਿਚ ਤਾਂ ਮੋਰ ਮਾਰਨੇ ਦੀ ਸਖਤ ਮਨਾਹੀ ਹੈ, ਤੇ ਸਰਕਾਰੀ ਇਲਾਕਿਆਂ ਵਿਚ ਭੀ ਕਈ ਜਗਾ ਮਨਾਹੀ ਹੈ।

ਖਾਣ ਵਿਚ ਇਸ ਦਾ ਮਾਸ ਕੋਈ ਬਹੁਤ ਪਸੰਦ ਵਾਲੀ ਸ਼ੈ ਨਹੀਂ, ਪਰ ਯੂਰਪ ਵਿੱਚ ਕਿਸੇ ਜ਼ਮਾਨੇ ਇਸ ਦਾ ਮਾਸ ਬੜਾ ਪਸੰਦ ਸੀ । ਸ਼ਾਹੀ ਤੇ ਅਤਿ ਅਮੀਰਾਂ ਦੇ ਦਸਤਰਖਾਨ ਸ ਦੇ ਗੋਸ਼ਤ ਦੀਆਂ ਰਕਾਬੀਆਂ ਨਾਲ ਸਜਦੇ ਰਹੇ ਹਨ । ਬਲਕਿ ਕੇਵਲ ਇਸ ਦੀਆਂ ਜੀਭਾਂ ਦੇ ਸਲੂਣੇ ਜ਼ਫਤਾਂ

੧੭੩