ਪੰਨਾ:ਲਹਿਰਾਂ ਦੇ ਹਾਰ.pdf/190

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਰ ਰੱਖ ਸਿਰ ਤੇ ਬਾਬੂ ਉੱਠ ਨੱਠਾ,
ਵਾਹੋ ਦਾਹ ਦੌੜੇ ਇਕੋ ਸਾਹ ਭੱਜੇ।
ਕਿਤੋਂ ਲਗੇ ਫੁੱਡਾ, ਕਿਤੇ ਪੈਰ ਤਿਲਕੇ,
ਕਿਤੇ ਪੈਰ ਨੂੰ ਵਾਹਣ ਦਾ ਡਿੱਲ ਵੱਜੇ ।
ਔਖੀ ਹੋਈ ਬੰਦੁਕ ਸੰਭਾਲਣੀ ਵੀ,
ਛੇਕੜ ਸੱਟ ਕੇ ਨੱਸਿਆ ਲਾਂਭ ਸੱਜੇ ।
ਘਣੇ ਜੰਗਲ ਦੀ ਆੜ ਵਿਚ ਲੋਪ ਹੋਇਆ
ਕਾਲੀ ਦੇਹ ਨੂੰ ਸਾਵਿਆਂ ਨਾਲ ਕੱਜੇ
ਰਿਹਾ ਰਾਤ ਤਾਈਂ ਲੁਕਿਆ ਓਸ ਥਾਂ ਤੇ,
ਜਦੋਂ ਪੱਛਮੇਂ ਕਾਲੋਂ ਦੀ ਫੌਜ ਆਈ ।
ਓਸ ਕਾਲੋਂ ਦੇ ਵਿਚ ਅਭਿਸਾਰ ਹੋਇਆ,
ਭੁੱਖੀ ਦੇਹ ਲੈ ਘਰਾਂ ਨੂੰ ਕਰੇ ਧਾਈ ।
ਮਾਸ-ਤਰਸਦੇ ਟੱਬਰ ਨੂੰ ਦੱਸਿਆ,
ਕਿਵੇਂ ਮੁਸ਼ਕਲਾਂ ਖਹਿੜਾ ਛੁੱਟਿਆ ਈ ।
ਅੱਗੋਂ ਕੰਨ ਤੇ ਹੱਥ ਧਰ ਕਰੇ ਛੋਬਾ,
ਕਦੇ ਮੋਰ ਸ਼ਿਕਾਰ ਨਾ ਜਾਵਣਾ ਈ ।


  • ਹਨੇਰਾ।

ਕਾਲੀ ਰਾਤ ਵਿਚ ਕਾਲੇ ਰੰਗ ਤੇ ਕਾਲੇ ਕਪੜੀਂ ਟੁਰਨਾਂ ਅਭਿਸਾਰ’ ਹੈ, ਜਿਸ ਨੂੰ ਕ੍ਰਿਸ਼ਨਾ ਅਭਿਸਾਰ ਕਹਿੰਦੇ ਹਨ ।

-੧੮੬-