ਪੰਨਾ:ਲਹਿਰਾਂ ਦੇ ਹਾਰ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੧ ਓ ਸੀ ਵਾਹਿਗੁਰੂ ਜੀ ਕੀ ਫਤਹ il ਸ੍ਰੀ ਕਲਗੀਧਰ ਜੀ ਦੇ ਗੁਦਾਵਰੀ ਵਿਚ ਚਰਨ ਕਮਲ* । ਗੁਦਾਵਰੀ ਵਿਚ ਜਦ ਜੀਅ-ਦਾਨ ਦਾਤੇ ਨੇ ਅਪਣੇ ਚਰਨ ਕਮਲ ਧਰੇ ਤਦ ਮਾਨੋਂ ਗੁਦਾਵਰੀ ਸੰਗਤ ਰੂਪ ਹੋ ਨਾਦ ਕਰਦੀ ਹੈ:ਰਾਗ ਮਾਲਕੌਂਸ ਤਾਰ ੩ ਟੇਕ-ਨੀ ਮੈਂ ਚਰਨ ਪਰਸ ਬਉਰਾਨੀ ! ਥਰ ਥਰ ਕੁਈ ਛਿੜੀ ਖਿਨ ਹੈ । ਲਰਜ਼ ਗਏ ਮੇਰੇ ਪਾਨੀ ! ਬਰਨ ਬਰਨ ਰਸਭਿੰਨੜੀ ਛੁਟ ਪਈ ਕੰਬ ਉਠੀ ਜਿਉਂ ਕਾਨੀ ! ਚਮਕ ਚਮਕ ਲਹਿਰਾਂ ਵਿਚ ਲਿਸ਼ਕੀ ਬਿਜਲੀ ਜਿਉਂ ਥਰਰਾਨੀ !

  • ਇਹ ਕਵਿਤਾ ੧੯੨੨ ਵਿਚ ਪਹਿਲੀ ਵੇਰ ਗੁਰਪੁਰਬ ਸਪਤਮੀ ਪਰ ਖਾਲਸਾ ਸਮਾਚਾਰ ਦੇ ਪਰਚੇ ਵਿਚ ਛਪੀ ਸੀ, ਜਿਸਦਾ ਉਲਥਾ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਅੰਗ੍ਰੇਜ਼ੀ ਵਿਚ ਕੀਤਾ ਸੀ । ਉਨ੍ਹਾਂ ਦੀ ਇੱਛਾ ਪਰ ਅੰਗ੍ਰੇਜ਼ੀ ਦਾ ਉਲਥਾ ਨਾਲ ਛਾਪਿਆ ਗਿਆ ਹੈ ।

-੧੯੭