ਪੰਨਾ:ਲਹਿਰਾਂ ਦੇ ਹਾਰ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਡ ਅੱਡ ਸਭ ਕੋਈ,
ਜੋੜੀਆਂ ਨੀ ਥੋੜੀਆਂ ।
ਵਿੱਥਾਂ ਮੇਟ ਇੱਕੋ ਹੋਏ
ਉਹਨਾਂ ਵੇਖ ਰੀਝਣਾਂ ਵੇ
ਬਾਹੀਂ ਗਲੇ ਲਿਪਟੀਆਂ
ਨ ਚਾਹੀਏ ਕਦੇ ਤੋੜੀਆਂ ।

_________

ਮੇਰੀਆਂ ਗੁਲਦਾਉਦੀਆਂ ਦੀ ਵਿਦੈਗੀ

ਕੱਤਕ ਮੱਘਰ ਵਿਚ ਗੁਲਦਾਊਦੀ ਦੇ ਫੁੱਲਾਂ ਦੀ ਬਹਾਰ ਪੰਜਾਬ
ਵਿਚ ਬਸੰਤ ਰੁੱਤ ਨੂੰ ਮਾਤ ਕਰਦੀ ਹੈ । ਡੂੰਘੇ ਸਿਆਲੇ
ਜਦ ਏ ਖਿੜੀ ਬਹਾਰ ਬਤੀਤ ਹੋਣ ਲੱਗਦੀ ਹੈ
ਤਦ ਰਸਿਕ ਦਿਲਾਂ ਨੂੰ ਖੋਹ ਪੈਂਦੀ ਹੈ, ਉਸ
ਵੇਲੇ ਦੇ ਦਿਲ ਤਰੰਗ ਏਹ ਹਨ:-

ਬਰਸ ਦਿਨਾਂ ਅਸੀਂ ਤਾਂਘਾਂ ਲਾਈਆਂ,
ਤੁਸਾਂ ਵੀਹ ਦਿਨ ਦਰਸ ਦਿਖਾਏ,
ਦਰਸ ਤੁਸਾਡੇ ਅਸੀਂ ਲੁਭਾਏ,
ਜਿਨ੍ਹਾਂ ਮਾਨੁਖ ਦਰਸ ਭੁਲਾਏ;
ਹਰਦਮ ਖਿੜੇ ਮਿਲੋ ਹੇ ਮਿੱਤ੍ਰੋ!
ਤੁਸਾਂ ਮੱਥੇ ਵੱਟ ਨ ਪਾਏ।

-੮੧-