ਪੰਨਾ:ਲਹਿਰ ਹੁਲਾਰੇ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁਣ ਆਖੇ ਗੰਗਾ ਰਾਮ: ਸੁਣੋ। ਮੈਂ ਦੇਵ-ਲੋਕ ਦਾ ਵਾਸੀ ਹਾਂ ਸੁਖ , ਮੌਜ ਬਹਾਰਾਂ ਭੋਗ ਬੜੇ, ਦਿਨ ਰਾਤ ਰਹਾਂ ਵਿਚ ਹਾਸੀ ਸਾਂ। ਇਕ ਤੋਤੇ ਟੁੱਕੀ ਬਾਤ, ਕਹੇ; ਇਸ ਥਾਂ ਤੇ ਰਹਿਣਾ ਠੀਕ ਨਹੀਂ, “ਉਡ ਚਲੋ ਉਤਾਂਹ ਪਿੱਪਲ ਤੇ ਗਲ ਬਾਕੀ ਓਥੇ ਚੱਲ ਸਹੀ । ਉਡ ਡਾਰ ਚਲੀ ਪਰ ਗੰਗੂ ਜੀ ਉਡ ਸ਼ਕਣ ਨ ਫੜਫੜ ਕਰਦੇ ਹੈਂ, ਪਰ ਸਾਵੇ ਵੀਰ ਉਡਾਵਣ ਦੀ ਵਿਧੀ ਉਸ ਦੇ ਮਨ ਤੇ ਧਰਦੇ ਹੈ । ਕੋਈ ਕਹੇ; “ਖਲਾਰ ਪਰਾਂ ਨੂੰ ਤੂੰ, ਕੁਈ ਕਹੇ: ਹਿੱਕ ਦਾ ਜ਼ੋਰ ਭਰੀਂ । ਕੁਈ ਕਹੇ: 'ਹੰਭਲਾ ਮਾਰ ਜ਼ਰਾ, ਕੁਈ ਕਹੇ: ਰਿਦੇ ਤੋਂ ਭਰਮ ਹਰੀ । -੧੦੫