ਪੰਨਾ:ਲਹਿਰ ਹੁਲਾਰੇ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜਾ ਸਾਰਾ ਹਾਲ ਸੁਣਾਇਓ ਸੁ ਸੁਣ ਡਾਰ ਹਿਠਾਹਾਂ ਆਇ ਗਈ ਤਕ ਸਭ ਨੇ ਆਖਿਆ ਤੋਤਾ ਹੈ; “ਕੀ ਸਿਰ ਇਸ ਆਇ ਬਲਾਇ ਪਈ ? ਇਕ ਕਹਿੰਦਾ: “ਵੀਰਾ ਸਾਰਿਆ ਵੇ ! ਤੂੰ ਕਿਉਂ ਏ ਚਾਲ ਬਣਾਈ ਹੈ ? ਵਿਚ ਸਹਿਮ ਘੁੱਟਿਆ ਦਬਕ ਰਿਹਾ . ਕਿਉਂ ਉੱਡਣ ਬਾਣ ਭੁਲਾਈ ਹੈ ? ਰੋ ਕਹਿੰਦਾ ਗੰਗਾ ਰਾਮ: ਬਈ ! ਮੈਂ ਵਤਨੋਂ ਵਿਛੁੜ ਬਿਹਾਲ ਬੜਾ, ਭੁਖ ਤੇਹ ਨੇ ਮਾਰ ਮੁਕਾਯਾ ਹਾਂ, ਦੁਖ ਸਹਮ ਪਿਆ ਸਿਰ ਆਣ ਕੜਾ । ਇਕ ਤੋਤਾ ਕਹਿੰਦਾ ਦੱਸ ਬਈ ! ਕੁਝ ਹਾਲ ਵਤਨ ਦਾ ਅਪਣੇ ਤੂੰ ? ਵਿਚ ਬਿਰਹੋਂ ਜਿਸ ਦੇ ਰੋਂਦਾ ਹੈ ਵਿਚ ਪਹੁੰਚਣ ਚਾਹੇਂ ਜਿਸਦੇ ਤੂੰ ! ੧੦੪--