ਪੰਨਾ:ਲਹਿਰ ਹੁਲਾਰੇ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀ ਰਮਜ਼ ਬੀ ਦੱਸੀ ਤੈਨੂੰ ਹੈ, ਜਾਂ ਕੰਠ ਕਰਨ ਦੀ ਠਾਣੀ ਹੈਂ ? ਜੇ ਸਮਝੇ ਤਾਂ ਸਮਝਾਵੀਂ ਤੁ ਕੀ ਇਸਦਾ ਸਿੱਟਾ ਜਾਤਾ ਈ ? ਕੀ ਭੇਤ ਸਮਝ ਤੂੰ ਲੀਤੇ ਹਨ, ਕੀ ਵਿੱਤੋਂ ਵੱਧ ਪਛਾਤਾ ਈ ? ਗੰਗਾ ਰਾਮ-ਮੈਂ ਸਮਝ ਨਹੀਂ ਮੈਂ ਕੀ ਬੋਲਾਂ ਜੋ ਬੋਲਣ ਸੋਈ ਨਕਲ ਕਰਾਂ, ਓਹ ਰੀਝਣ ਏਨਾਂ ਨਕਲਾਂ ਤੇ ਮੈਂ ਖੁਸ਼ੀ ਕਰਨ ਦੀ ਅਕਲ ਕਰਾਂ । ਇਹ ਸੁਣਕੇ ਤੋਤਾਂ ਹੱਸ ਪਿਆ ਸਿਰ ਫੇਰ ਡਾਰ ਨੂੰ ਕਹਿੰਦਾ ਏ : ਕੁਛ ਸਮਝਿਆ ਬਰਖ਼ੁਰਦਾ ਜੇ ਕਿਸ ਥਾਂ ਇਹ ਪਰਾ ਰਹਿੰਦਾ ਏ ? ਨਹੀਂ ਦੇਵ-ਲੋਕ ਦਾ ਵਾਸੀ ਏ ਨਹੀਂ ਦੇਵਾਂ ਰਸਤੇ ਪਾਇਆ ਏ, ਉਸ ਮਾਨੁਖ ਧਰਤੀ ਟੁਰਦੇ ਨੇ ਵਿਚ ਬੰਦੀ ਕੈਦ ਰਖਾਇਆ ਏ । -੧੧੭