ਪੰਨਾ:ਲਹਿਰ ਹੁਲਾਰੇ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉੱਚੇ ਵੱਲੋਂ ਬਿਨਾਂ ਆਲਣੇ fਬਨ ਖੰਭਾਂ ਤਰ ਗਗਨ ਰਹੇ ! ਪੌਣ, ਅਕਾਸ਼, ਧਰਤ, ਤਲ, ਪਾਣੀ ਹਰ ਥਾਂ ਤੋਂ ਦਿਲ-ਪੀੜ ਸੁਣੋ, ਸੁਣ ਅਰਦਾਸ ਪਸ਼ੂ ਦੀ, ਦਾਤੇ ! ਕਦੇ ਨ ਰੱਖੀਂ ਮਿਹਰ ਖੁਣੋ। ਸਾਨੂੰ ਰੱਖ ਸੁਤੰਤਰ, ਦਾਤੇ ! ਬੰਦੀ ਸਾਥੋਂ ਦੂਰ ਢਹੇ, ਪਰਤੰਤਰ ਨਾਂ ਕਦੇ ਕਰਾਵੀ ਖੁਲ ਦਾ ਸਦਾ ਸ਼ਊਰ ਰਹੇ। ਮੂੰਹ ਤਕੀਏ ਨਾ ਕਦੇ ਕੈਦ ਦਾ ਕਦੇ ਗੁਲਾਮੀ ਆਵੇ ਨਾਂ, ਗੋਲਾ ਕਦੇ ਨ ਕਰੀਂ ਕਿਸੇ ਦਾ ਪਿੰਜਰੇ ਸਾਨੂੰ ਪਾਵੇ ਨਾ। ਦਾਸ ਬਣਾ ਨ ਖ਼ਿਦਮਤ ਪਾਵੀਂ ਸਾਡੀ ਖੁੱਲ ਖੁਹਾਵੀਂ ਨਾਂ ਦੁਏ ਦੇ ਵਸ ਪਾਕੇ ਸਾਨੂੰ ਮਨ ਦੀ ਮੌਜ ਗੁਵਾਵੀਂ ਨਾਂ | -੧੧੯