ਪੰਨਾ:ਲਹਿਰ ਹੁਲਾਰੇ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਜ਼ਾਦੀ ਹਕ ਤੇਰਾ ਦਿੱਤਾ ਸਭ ਨੂੰ ਦਾਨ ਕਰਾਈਂ ਤੂੰ, ਤੁਠ ਪ੍ਰਭੁ ਇਹ ਦਾਤ ਖੁੱਸੇ - ਦਿੱਤੀ ਈ ਰਹਾਈ ਤੂੰ । ਮਰਜ਼ੀ ਹੇਠ ਕਿਸੇ ਦੀ ਮਰਜ਼ੀ ਧੱਕੇ ਨਾਲ ਨ ਲਗੇ ਕਦੀ, ਰੋਕਾ ਕਿਸੇ ਕਿਸਮ ਦਾ, ਸਾਈਆਂ ! ਪਵੇ ਕਦੇ ਨਾ ਠਗੇ ਕਦੀ । ਜੰਗਲ ਵਾਸਾ ਬੇਸ਼ਕ ਦੇਵੀਂ ਮਾੜੀ ਮਹਿਲ ਨ ਸ਼ਹਿਰ ਦਈ, ਤਨ ਨੂੰ ਕੱਜਣ ਖੁਸ਼ੀ ਮਿਲੇ ਪਰ ਖੁੱਲ ਕਦੇ ਨਾ ਖੱਸ ਲਈਂ । ਬੇਸ਼ਕ ਸਾਡੀ ਚੋਗ ਖਿਲਾਰੀ ਹੰਢ ਠੰਢ ਦਿਨ ਪੇਟ ਭਰੇ, ਪੇਟ ਭਰੇ ਚਹਿ ਉਠਾ ਰਹਿ ਜਏ ਖੁੱਲ ਨ ਸਾਡੀ ਕਦੇ ਮਰੇ । ਰੁੱਖੋ ਰੁੱਖ ਫਿਰਾਵੀਂ ਸਾਨੂੰ ਡਾਲੋ ਡਾਲ ਉਡਾਵੀਂ ਤੂੰ, -੧੨0