ਪੰਨਾ:ਲਹਿਰ ਹੁਲਾਰੇ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯੰਕੋ ਥੋਕ ਪਾਕੇ ਸਾਨੂੰ ਕੌੜੇ ਫਲੀ ਰਿਝਾਵੀਂ ਤੂੰ । ਬਨ, ਪਰਬਤ, ਜਲ, ਬਨੀਂ, ਪਹਾੜੀ, ਰੇਤ ਥਲ਼ੀ ਥਾਂ ਦੇਵੀਂ ਤੂੰ । ਖੁੱਲ੍ਹ ਜੁ ਦਿੱਤਾ ਹੱਕ ਸਭਸ ਨੂੰ ਦੇਕੇ ਕਦੇ ਨ ਲੇਵੀਂ ਤੂੰ! ਆਨ ਬਾਨ ਦਿਲ ਸ਼ਾਨ ਅਸਾਡੀ ਤੇਰੇ ਤਾਣ ਰਖਾਵੀਂ ਤੂੰ ! ਪਯਾਰ ਅਪਣੇ ਬਾਝ, ਪ ਭੁ ਦੂਜੀ ਕੈਦ ਨ ਪਾਵੀਂ ' ਤੂੰ ! ਕੈਦ ਕਰਨ ਤੇ ਆਖਣ ਰਾਖੀ ਦਰਸ਼ਨ ਦੇਵ ਕਰਾਵੀਂ ਨਾਂ, ਪਾਣfਪਿੰਜਰੇ ਦੇਣ ਚੁਰੀਆਂ ਐਸੇ ਸਖੀ ਮਿਲਾਵੀਂ ਨਾਂ | ਖੰਭ ਅਸਾਡੇ, ਪੈਰ ਅਸਾਡੇ, ਦਿਲ ਸਾਡੇ , ਨੂੰ ਰੋਕ ਕਰੇ, ਧਰਮੀ ਐਸੇ ਅਸਾਂ ਨ ਮੇਲੀ ਡੋਰ ਪਾਇ ਹਥ ਵਾਗ ਫੜੇ ॥ -੧੨੧-ਡ