ਪੰਨਾ:ਲਹਿਰ ਹੁਲਾਰੇ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਖੁਲੇ ਉਡੰਦੜਾਂ, ਮੌਜ ਫਿਰੰਦੜਾਂ ਬਾਜ ਕਿ ਬਿੱਲਾ ਆਣ ਪਵੇ, ਮਦਦ ਵਿਹੁਣੇ ਰਾਖੀ ਬਾਝੋ ਕੁਲ ਸਾਰੀ ਚਹ ਨਾਸ਼ ਹੁਏ, ਜਦ ਤਕ ਇੱਕ ਅਸਾਂ ਚੋਂ ਜੀਵੇ ਖੁੱਲ ਵਿਚ ਓਸ ਸੁਆਸ ਵਹੇ । % # % ਵਿੱਚ ਜੋ ਵੀ ਝਾਲੋਂ ਸਥਾ ਵਿੱਚੋਂ ॥ ਇਕ ਅਰਦਾਸ ਹੋਰ ਹੈ, ਸਾਈਆਂ ! ਮਿਹਰ ਕਰੀਂ ਦੇ ਕੰਨ ਸੁਣੀ, ਪਸੁ ਅਸੀਂ ਹਾਂ ਪਸ਼ੁ ਰਖਾਵੀਂ ਬੇਸ਼ਕ ਸਖਣੇ ਸਭਨ ਗੁਣਾਂ ! ਉਹ ਨਾਂ ਅਕਲ ਅਸਾਨੂੰ ਦੇਵੀਂ, ਉਹ ਤਹਿਜ਼ੀਬ ਦਿਵਾਵੀਂ ਨਾਂ, ਓਹ ਸਭਤਾ ਦੂਰ ਰਹਾਵੀਂ ਵਿਦਯਾ ਓਹ ਸਿਖਾਵੀਂ ਨਾਂ, ਜਾਲ ਲਾਣ ਤੇ ਘੜਨ ਪਿੰਜਰੇ ਕੈਦ ਪਾਣ ਸਿਖਲਾਵੇ ਜੋ ਖੰਭ ਤੋੜ ਕਰ ਬੋਟ ਬਹਾਵੇ ਦੁਜਿਆਂ ਬੰਦ ਪਾਵੇ " ਜੋ, -੧੨੨--