ਪੰਨਾ:ਲਹਿਰ ਹੁਲਾਰੇ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਲੋਕ , ਗੁਲਾਮ ਬਨਾਇ ਬਹਾਲੇ ਸੁਰਤਾਂ ਕਤਲ ਕਰਾਵੇ ਜੋ, ਤੇਰੇ ਰਚੇ ਸੁਤੰਤਰ ਬੰਦੇ, ਪਰ ਦੇ ਤਾਣ* ਸੁਟਾਵੇ ਜੋ ! ਖੁੱਲ ਹਰਣ ਦੀ ਜਾਚ ਅਸਾਨੂੰ ਸਾਈਆਂ ! ਕਦੇ ਸਿਖਾਈਂ ਨਾਂ, ਪਸ਼ੂ ਅਸਾਂ ਨੂੰ ਚਾਹੇ ਰੱਖੀ ਮਾਨੁਖ ਕਦੇ ਬਨਾਈ ਨਾਂ । ਚਹੇ ਜੰਗਲੀ ਚਹੇ ਪਸ਼ੁ ਰਖ ਦਾਨੇ ਚਹੇ ਬਨਾਈਂ । ਖੁੱਲ ਵੇਚਣ ਦੀ ਅਕਲ ਨਾ ਦੇਵੀਂ ਖੁੱਲ ਖੋਹਣੀ ਜਾਚ ਸਿਖਾਈਂ ਨਾਂ । ਖੁੱਲ ਰੱਖਣ ਦੀ ਗ਼ੈਰਤ ਦੇਵੀਂ ਖੁੱਲ ਖੁਹਣੋ ਸ਼ਰਮ ਦਿਵਾਵੇਂ ਤੂੰ, ਖੁੱਲ ਲਈਏ, ਖੁੱਲ ਦਾਨ ਕਰਾਈਏ ਖੁੱਲ੍ਹ ਦੇ ਦਾਸ , ਬਨਾਵੀਂ ਤੂੰ ।

  • ਪਰਾਏ ਦੇ ਆਸਰੇ ।

-੧੨੩