ਪੰਨਾ:ਲਹਿਰ ਹੁਲਾਰੇ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮੱਚ ਮਰੇ ਨਾ ਕਦੇ ਅਸਾਡਾ ਗੱਚ ਕਦੇ ਦਿਲ ਢਾਵੇ ਨਾਂ । ਖਸ਼ੀ ਰਹੇ ਮਨ ਭਰੀ ਅਸਾਡੇ ਕੱਚ ਕਦੇ ਸਿਰ ਆਵੇ ਨਾਂ । ਗੈਰਤ ਠਰਨ ਖੂਨ ਨਾਂ ਦੇਵੇ, ਅਣਖ਼ ਰਗਾਂ ਖਿਚ ਰੱਖੇ ਜੀ, ਭੁਜਾਂ ਸਾਡੀਆਂ ਤਾਣ ਲਾਜ ਰਹਿ ਅੱਖ ਉਚੇਰੀ ਤੱਕੇ ਜੀ ਮੋਢੇ ਤਣੇ ਤਾਣ ਵਿਚ ਸਿੱਧੇ ਗਰਦਨ ਆਕੜ ਭਰੀ ਰਹੇ, ਜ਼ੋਰ ਰਹੇ ਹਿਕ ਸਾਡੀ ਭਰਿਆ ਡਰ ਖਾ ਧੌਣ ਨ ਕਦੇ ਢਹੇ । - ੧੨੪