ਪੰਨਾ:ਲਹਿਰ ਹੁਲਾਰੇ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਰਦ ਦੇਖ ਦੁਖ ਆਂਦਾ ਦੁਨੀਆਂ ਦਾ ਦੁਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ, ਅੰਦਰਲਾ ਘਰ ਵਗ ਤੁਰਦਾ ਨੈਣੋਂ ਨੀਰ ਵਸਾਂਦਾ ਫਿਰ ਵੀ ਦਰਦ ਨ ਘਟੇ ਜਗਤ ਦੇ | ਚਾਹੇ ਆਪਾ ਵਾਰੋ, ਪਰ ਪੱਥਰ ਨਹੀਂ ਬਣਿਆਂ ਜਾਂਦਾ ਦਰਦ ਦੇਖ ਦੁਖ ਆਂਦਾ ! ਕਿੱਕਰ ਕਿੱਕਰ ਦਾ ਅਟੱਕ ਰਹਿਣੇ ਵਾਲਾ ਬਿਛ ਆਪਣੇ ਦਲਤਰੰਗ ਮਾਨੋ ਇਉਂ ਕਹਿੰਦਾ ਹੈ:ਕੱਢ ਸਿਰੀ ਉੱਪਰ ਨੂੰ ਟੁਰਿਆ। ਵੱਲ ਅਕਾਸ਼ਾਂ ਜਾਵਾਂ, ਉੱਪਰ ਨੂੰ ਤੱਕਾਂ ਰਬ ਵੰਨੇ | ਝਾਤਿ ਨ ਹੋਰਥੇ ਪਾਵਾਂ ! ਸ਼ਹਿਰ ਗਿਰਾਂ ਮਹਿਲ ਨਹੀਂ ਮਾੜੀ ਕੁੱਲੀ ਚੋਕ ਨ ਭਾਲਾਂ, -੨੫